ਕੇਂਦਰ ਸਰਕਾਰ ਗ੍ਰੀਨਫੀਲਡ ਪਠਾਨਕੋਟ ਹਾਈਵੇਅ ਲਈ 666. 81 ਕਰੋੜ ਰੁਪਏ ਕੀਤੇ ਮਨਜ਼ੂਰ
- by Jasbeer Singh
- December 1, 2024
ਕੇਂਦਰ ਸਰਕਾਰ ਗ੍ਰੀਨਫੀਲਡ ਪਠਾਨਕੋਟ ਹਾਈਵੇਅ ਲਈ 666. 81 ਕਰੋੜ ਰੁਪਏ ਕੀਤੇ ਮਨਜ਼ੂਰ ਕੇਂਦਰ ਸਰਕਾਰ ਨੇ ਪੰਜਾਬ ਵਿੱਚ ਗਰੀਨਫੀਲਡ ਪਠਾਨਕੋਟ ਲਿੰਕ ਰੋਡ ਦੇ ਨਿਰਮਾਣ ਲਈ 666.81 ਕਰੋੜ ਰੁਪਏ ਮਨਜ਼ੂਰ ਕੀਤੇ ਹਨ। ਇਹ 12.34 ਕਿਲੋਮੀਟਰ ਲੰਬੀ ਸੜਕ ਐਨ. ਐਚ. 44 `ਤੇ ਸਥਿਤ ਪਿੰਡ ਤਲਵਾੜਾ ਜੱਟਾਂ ਨੂੰ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ `ਤੇ ਸਥਿਤ ਗੋਬਿੰਦਸਰ ਪਿੰਡ ਨਾਲ ਜੋੜੇਗੀ । ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੇ ਖੁਦ ਸੋਸ਼ਲ ਮੀਡੀਆ ਅਕਾਊਂਟ ਐਕਸ `ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ ਹੈ ਕਿ ਅਸੀਂ ਹਾਈਵੇਅ ਲਈ ਫੰਡ ਮਨਜ਼ੂਰ ਕਰ ਦਿੱਤੇ ਹਨ। ਇਸ ਹਾਈਵੇਅ ਦੇ ਬਣਨ ਤੋਂ ਬਾਅਦ ਇੱਕ ਘੰਟੇ ਦਾ ਸਫ਼ਰ ਸਿਰਫ਼ 20 ਮਿੰਟ ਵਿੱਚ ਪੂਰਾ ਹੋ ਜਾਵੇਗਾ। ਨਾਲ ਹੀ ਪਠਾਨਕੋਟ ਦੇ ਲੋਕਾਂ ਨੂੰ ਟ੍ਰੈਫਿਕ ਜਾਮ ਤੋਂ ਰਾਹਤ ਮਿਲੇਗੀ। ਇਸ ਨਾਲ ਲੋਕਾਂ ਦਾ ਸਫਰ ਆਸਾਨ ਹੋ ਜਾਵੇਗਾ । ਪਠਾਨਕੋਟ ਲਿੰਕ ਰੋਡ 4/6 ਲੇਨ ਦੀ ਹੋਵੇਗੀ । ਇਹ ਜੰਮੂ ਅਤੇ ਕਸ਼ਮੀਰ ਵਿੱਚ ਨਿਰਮਾਣ ਅਧੀਨ ਐਨ. ਐਚ-44 (ਦਿੱਲੀ-ਸ਼੍ਰੀਨਗਰ), -54 (ਅੰਮ੍ਰਿਤਸਰ-ਪਠਾਨਕੋਟ) ਅਤੇ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈਸਵੇਅ (ਪੈਕੇਜ 14) ਵਿਚਕਾਰ ਇੱਕ ਮਹੱਤਵਪੂਰਨ ਕਨੈਕਟਰ ਵਜੋਂ ਕੰਮ ਕਰੇਗਾ। ਇਸ ਸੜਕ ਦੇ ਬਣਨ ਨਾਲ ਪਠਾਨਕੋਟ ਸ਼ਹਿਰ ਵਿੱਚ ਟਰੈਫਿਕ ਦੀ ਸਮੱਸਿਆ ਘਟੇਗੀ । ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਜਾਣ ਵਾਲੇ ਲੋਕਾਂ ਨੂੰ ਵੀ ਕਾਫੀ ਫਾਇਦਾ ਹੋਵੇਗਾ। ਨਾਲ ਹੀ, ਮੌਜੂਦਾ ਰੂਟ ਨੂੰ 53 ਕਿਲੋਮੀਟਰ ਤੋਂ 37 ਕਿਲੋਮੀਟਰ ਤੱਕ ਸੁਚਾਰੂ ਬਣਾਉਣ ਨਾਲ ਲਿੰਕ ਰੋਡ ਰਾਹੀਂ ਯਾਤਰਾ ਦੇ ਸਮੇਂ ਵਿੱਚ ਕਾਫ਼ੀ ਕਮੀ ਆਵੇਗੀ। ਜੋ ਪੀਕ ਆਵਰਜ਼ ਦੌਰਾਨ 1 ਘੰਟਾ 40 ਮਿੰਟ ਤੋਂ ਘਟ ਕੇ ਸਿਰਫ 20 ਮਿੰਟ ਰਹਿ ਜਾਵੇਗਾ ।
Related Post
Popular News
Hot Categories
Subscribe To Our Newsletter
No spam, notifications only about new products, updates.