post

Jasbeer Singh

(Chief Editor)

National

ਬਿਹਾਰ ਵਿਚ 20 ਨੂੰ ਹੋਵੇਗਾ ਸੀ. ਐਮ. ਸਹੂੰ ਚੁੱਕ ਸਮਾਗਮ

post-img

ਬਿਹਾਰ ਵਿਚ 20 ਨੂੰ ਹੋਵੇਗਾ ਸੀ. ਐਮ. ਸਹੂੰ ਚੁੱਕ ਸਮਾਗਮ ਨਵੀਂ ਦਿੱਲੀ, 17 ਨਵੰਬਰ 2025 : ਹਾਲ ਹੀ ਵਿਚ ਹੋਈਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਜਿੱਤ ਪ੍ਰਾਪਤ ਕਰਨ ਵਾਲੇ ਐਨ. ਡੀ. ਏ. ਧੜੇ ਦੀ ਨਵੀਂ ਬਣਨ ਵਾਲੀ ਸਰਕਾਰ ਦੇ ਚਲਦਿਆਂ ਨਿਤੀਸ਼ ਕੁਮਾਰ ਯਾਦਵ ਨੇ ਰਾਜਪਾਲ ਆਰਿਫ ਮੁਹੰਮਦ ਨਾਲ ਮੁਲਾਕਾਤ ਕੀਤੀ । ਇਸ ਮੌਕੇ ਉਨ੍ਹਾਂ ਜਿਥੇ ਮੁੱਖ ਮੰਤਰੀ ਦੇ ਅਹੁਦੇ ਤੋ ਅਸਤੀਫਾ ਦਿੱਤਾ, ਉੇਥੇ ਹੀ 19 ਨਵੰਬਰ ਨੂੰ ਵਿਧਾਨ ਸਭਾ ਭੰਗ ਕਰਨ ਦੀ ਜਾਣਕਾਰੀ ਵੀ ਦਿੱਤੀ ਗਈ। 20 ਨਵੰਬਰ ਨੂੰ ਹੋਵੇਗਾ ਮੁੱਖ ਮੰਤਰੀ ਸਹੂੰ ਚੁੱਕ ਸਮਾਗਮ ਐਨ. ਡੀ. ਏ. ਦੀ ਹੋਈ ਸ਼ਾਨਦਾਰ ਜਿੱਤ ਦੇ ਚਲਦਿਆਂ ਜੇ. ਡੀ. ਯੂ. ਵਿਧਾਇਕ ਦਲ ਦੀ ਮੀਟਿੰਗ ਮੰਗਲਵਾਰ 18 ਨਵੰਬਰ ਨੂੰ ਕੀਤੀ ਜਾਵੇਗੀ ਅਤੇ ਭਾਜਪਾ ਵਿਧਾਇਕ ਦਲ ਦੀ ਵੀ ਮੀਟਿੰਗ ਕੀਤੀ ਜਾਵੇਗੀ। ਇਸ ਤੋਂ ਬਾਅਦ ਕੱਲ ਹੋਣ ਵਾਲੀ ਮੀਟਿੰਗ ਵਿਚ ਐਨ. ਡੀ. ਏ. ਵਿਧਾਇਕ ਦਲ ਦੇ ਨੇਤਾਵਾਂ ਦੀ ਚੋਣ ਕਰੇਗੀ, ਜਿਸ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ ਜਾਵੇਗਾ। ਸੀ. ਐਮ. ਸਹੂੰ ਚੁੱਕ ਸਮਾਗਮ ਜਿਥੇ ਗਾਂਧੀ ਮੈਦਾਨ ਵਿਚ ਆਯੋਜਿਤ ਕੀਤਾ ਜਾਵੇਗਾ, ਉਥੇ ਇਸ ਸਮਾਗਮ ਵਿਚ ਪ੍ਰਧਾਨ ਮੰਤਰੀ ਮੋਦੀ ਵੀ ਸ਼ਾਮਲ ਹੋਣਗੇ। ਕੇਂਦਰੀ ਮੰਤਰੀ ਮਾਂਝੀ ਨੇ ਕੀਤਾ ਐਲਾਨ ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ ਨੇ ਐਲਾਨ ਕੀਤਾ ਕਿ ਨਵੀਂ ਕੈਬਨਿਟ ਵਿੱਚ 36 ਮੰਤਰੀ ਹੋਣਗੇ, ਜਿਨ੍ਹਾਂ ਵਿੱਚੋਂ 16 ਭਾਜਪਾ ਦੇ, 15 ਜੇ. ਡੀ. ਯੂ. ਦੇ, ਤਿੰਨ ਐਲ. ਜੇ. ਪੀ. (ਆਰ) ਦੇ ਅਤੇ ਇੱਕ-ਇੱਕ ਐੱਚ. ਏ. ਐਮ. ਅਤੇ ਆਰ. ਐਲ. ਐਸ. ਪੀ. ਦਾ ਹੋਵੇਗਾ ।

Related Post

Instagram