ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ
- by Jasbeer Singh
- December 9, 2025
ਪੁਲਸ ਸਟੇਸ਼ਨ `ਚ ਔਰਤ ਨਾਲ ਜਬਰ-ਜਨਾਹ ਮਾਮਲੇ ਵਿਚ ਕਾਂਸਟੇਬਲ ਗ੍ਰਿਫਤਾਰ ਪਾਲਘਰ, 9 ਦਸੰਬਰ 2025 : ਮਹਾਰਾਸ਼ਟਰ ਦੇ ਪਾਲਘਰ ਜਿ਼ਲੇ ਵਿਚ ਇਕ ਔਰਤ ਨਾਲ ਕਥਿਤ ਤੌਰ `ਤੇ ਜਬਰ-ਜਨਾਹ ਕਰਨ ਦੇ ਦੋਸ਼ ਵਿਚ ਇਕ ਪੁਲਸ ਕਾਂਸਟੇਬਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪਾਲਘਰ ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਕਥਿਤ ਘਟਨਾ ਕਾਸਾ ਪੁਲਸ ਸਟੇਸ਼ਨ ਖੇਤਰ ਵਿਚ ਵਾਪਰੀ। ਔਰਤ ਇਕ ਮਾਮਲੇ ਵਿਚ ਗਈ ਸੀ ਬਿਆਨ ਦਰਜ ਕਰਵਾਉਣ : ਅਧਿਕਾਰੀ ਅਧਿਕਾਰੀ ਨੇ ਦੱਸਿਆ ਕਿ ਔਰਤ ਇਕ ਮਾਮਲੇ ਦੇ ਸਬੰਧ ਵਿਚ ਆਪਣਾ ਬਿਆਨ ਦਰਜ ਕਰਵਾਉਣ ਲਈ ਪੁਲਸ ਸਟੇਸ਼ਨ ਗਈ ਸੀ। ਉਨ੍ਹਾਂ ਦੱਸਿਆ ਕਿ ਕਾਂਸਟੇਬਲ ਨੇ ਕਥਿਤ ਤੌਰ `ਤੇ ਪੁਲਸ ਸਟੇਸ਼ਨ ਦੇ ਅੰਦਰ ਉਸ ਨਾਲ ਜਬਰ-ਜਨਾਹ ਕੀਤਾ। ਔਰਤ ਦੀ ਸਿ਼ਕਾਇਤ ਦੇ ਆਧਾਰ `ਤੇ ਪੁਲਸ ਨੇ ਕਾਂਸਟੇਬਲ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ। ਅਧਿਕਾਰੀ ਨੇ ਅੱਗੇ ਦੱਸਿਆ ਕਿ ਕਾਸਾ ਪੁਲਸ ਸਟੇਸ਼ਨ ਦੇ ਇੰਚਾਰਜ ਦਾ ਤਬਾਦਲਾ ਕਰ ਦਿੱਤਾ ਗਿਆ ਹੈ।
