post

Jasbeer Singh

(Chief Editor)

National

ਭੂਚਾਲ ਦੇ ਝਟਕਿਆਂ ਨੇ ਫਿਰ ਹਿਲਾਈ ਦਿੱਲੀ ਐਨ. ਸੀ. ਆਰ.

post-img

ਭੂਚਾਲ ਦੇ ਝਟਕਿਆਂ ਨੇ ਫਿਰ ਹਿਲਾਈ ਦਿੱਲੀ ਐਨ. ਸੀ. ਆਰ. ਨਵੀਂ ਦਿੱਲੀ, 5 ਸਤੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਐਨ. ਸੀ. ਆਰ. ਵਿਖੇ ਬੀਤੀ ਰਾਤ ਭੂਚਾਲ ਦੇ ਝਟਕਿਆਂ ਨਾਲ ਇਕ ਵਾਰ ਫਿਰ ਦਿੱਲੀ ਐਨ. ਸੀ. ਆਰ. ਹਿਲਾ ਕੇ ਰੱਖ ਦਿੱਤੀ। ਦੱਸਣਯੋਗ ਹੈ ਕਿ ਭੂਚਾਾਲ ਦਾ ਕੇਂਦਰ ਬਿੰਦੂ ਬੇਸ਼ਕ ਅਫਗਾਨੀਸਤਾਨ ਰਿਹਾ ਪਰ ਦਿੱਲੀ ਦੇ ਐਨ. ਸੀ. ਆਰ. ਵਿਖੇ ਪਿਛਲੇ ਕਾਫੀ ਸਮੇਂ ਤੋਂ ਵਾਰ-ਵਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾ ਰਹੇ ਹਨ। ਕਿਥੇ ਕਿਥੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਦਿੱਲੀ ਐਨ. ਸੀ. ਆਰ. ਵਿਚ ਆਏ ਭੂਚਾਲ ਦੇ ਝਟਕਿਆਂ ਦੀ ਰਫ਼ਤਾਰ ਬੇਸ਼ਕ 5.8 ਰਹੀ ਪਰ ਇਹ ਝਟਕੇ ਸਿਰਫ਼ ਦਿੱਲੀ ਐਨ. ਸੀ. ਆਰ. ਵਿਖੇ ਹੀ ਮਹਿਸੂਸ ਨਹੀਂ ਕੀਤੇ ਗਏ ਬਲਕਿ ਇਹ ਝਟਕੇ ਜੰਮੂ-ਕਸ਼ਮੀਰ ਅਤੇ ਪਾਕਿਸਤਾਨ ਦੇ ਪੇਸ਼ਾਵਰ ਵਿਚ ਵੀ ਮਹਿਸੂਸ ਕੀਤੇ ਗਏ ਹਨ।

Related Post