July 6, 2024 01:18:05
post

Jasbeer Singh

(Chief Editor)

Latest update

ਕਿਨੂੰ ਦੇ ਮੰਡੀਕਰਨ ਲਈ ਜਦੋ-ਜਹਿਦ

post-img

ਮੌਜੂਦਾ ਸੀਜ਼ਨ ਦੌਰਾਨ ਨਿਰਾਸ਼ ਕਿਨੂੰ ਕਿਸਾਨਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸਮੇਂ ਸਿਰ ਕਾਰਵਾਈ ਦਾ ਕਿਸਾਨਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਪੰਜਾਬ ਦੇ 19120 ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਤਕਰੀਬਨ 19 ਲੱਖ ਵਿਦਿਆਰਥੀਆਂ ਨੂੰ ਹਫ਼ਤੇ ਵਿਚ ਇੱਕ ਵਾਰ ਦਿਨ ਦੇ ਖਾਣੇ ਵਿਚ ਕਿਨੂੰ ਵੰਡਿਆ ਗਿਆ। ਸਾਡਾ ਭਾਰਤ ਦੇਸ਼ ਜੈਵ ਵਿਭਿੰਨਤਾ ਤੇ ਵੱਖ-ਵੱਖ ਖੇਤੀ-ਜਲਵਾਯੂ ਖੇਤਰ ਹੋਣ ਦਾ ਮਾਣ ਕਰਦਾ ਹੈ, ਜੋ ਬਾਗ਼ਬਾਨੀ ਫ਼ਸਲਾਂ, ਖਾਸ ਕਰਕੇ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਲਈ ਢੁੱਕਵੀਂ ਹੈ।ਦੇਸ਼ ਵਿਚ, ਕੇਲੇ ਅਤੇ ਅੰਬ ਤੋਂ ਬਾਅਦ ਨਿੰਬੂ ਜਾਤੀ ਦੇ ਫਲਾਂ ਦਾ ਉਤਪਾਦਨ ਤੀਜੇ ਨੰਬਰ ’ਤੇ ਆਉਂਦਾ ਹੈ। ਏਪੀਈਡੀਏ ਮੁਤਾਬਕ, ਭਾਰਤ ਨੇ ਸਾਲ 2021-22 ਵਿਚ 1264.16 ਕਰੋੜ ਰੁਪਏ ਦੇ ਤਾਜ਼ੇ ਫਲ ਅਤੇ ਸਬਜ਼ੀਆਂ ਦਾ ਨਿਰਯਾਤ ਕੀਤਾ ਗਿਆ, ਜਿਸ ਵਿਚ 656.58 ਕਰੋੜ ਰੁਪਏ ਦੇ ਤਾਜ਼ੇ ਫਲ ਅਤੇ 607.58 ਕਰੋੜ ਰੁਪਏ ਦੀਆਂ ਤਾਜ਼ੀਆਂ ਸਬਜ਼ੀਆਂ ਸ਼ਾਮਲ ਹਨ। ਸਾਲ 2020 ਵਿਚ, ਕਿਨੂੰ ਦਾ ਨਿਰਯਾਤ 141.30 ਹਜ਼ਾਰ ਟਨ ਦੀ ਮਾਤਰਾ ਦੇ ਨਾਲ 5.34 ਕਰੋੜ ਰੁਪਏ ਦਾ ਸੀ। ਭਾਰਤੀ ਕਿਨੂੰ ਦੇ ਮੁੱਖ ਖ਼ਪਤਕਾਰ ਬੰਗਲਾਦੇਸ਼, ਨੇਪਾਲ, ਸੰਯੁਕਤ ਅਰਬ ਅਮੀਰਾਤ, ਕੁਵੈਤ, ਮਿਸਰ, ਕਤਰ ਅਤੇ ਓਮਾਨ ਆਦਿ ਦੇਸ਼ ਹਨ। ਹਾਲਾਂਕਿ ਵਿਸ਼ਵ ਮੰਡੀ ਵਿੱਚ ਫਲਾਂ ਅਤੇ ਸਬਜ਼ੀਆਂ ਹੇਠ ਭਾਰਤ ਦੀ ਹਿੱਸੇਦਾਰੀ ਅਜੇ ਵੀ ਨਾਂਹ ਦੇ ਬਰਾਬਰ ਹੈ ਪਰ ਦੇਸ਼ ਵਿਚ ਬਾਗ਼ਬਾਨੀ ਉਤਪਾਦਾਂ ਦੀ ਮੰਗ ਵਧ ਰਹੀ ਹੈ। ਸਾਲ 2009 ਦੀ ਉਦਯੋਗਿਕ ਨੀਤੀ ਵਜੋਂ ਮੈਗਾ ਪ੍ਰੋਜੈਕਟ ਸਕੀਮ ਅਧੀਨ ਐਗਰੋ-ਪ੍ਰੋਸੈਸਿੰਗ ਸਮੇਤ ਖੇਤੀਬਾੜੀ ਸੈਕਟਰ ਵਿੱਚ ਨਿਵੇਸ਼ ਦੀ ਸਹੂਲਤ ਲਈ ਇੱਕ ਨੋਡਲ ਏਜੰਸੀ ਵਜੋਂ ਪੰਜਾਬ ਐਗਰੋ ਇੰਡਸਟਰੀਜ਼ ਕਾਰਪੋਰੇਸ਼ਨ ਲਿਮਟਿਡ (ਪੀ.ਏ.ਆਈ.ਸੀ.) ਰਾਜ ਸਰਕਾਰ ਦਾ ਇੱਕ ਐਗਰੋ-ਪ੍ਰੋਸੈਸਿੰਗ ਯੂਨਿਟ ਹੈ। ਕਿਨੂੰ ਨੂੰ ਸੰਯੁਕਤ ਅਰਬ ਅਮੀਰਾਤ, ਰੂਸ ਅਤੇ ਯੂਕਰੇਨ ਸਮੇਤ ਵੱਖ-ਵੱਖ ਥਾਵਾਂ ‘’ਤੇ ਪੀ.ਏ.ਆਈ.ਸੀ. ਨਿਰਯਾਤ ਵੀ ਕਰ ਰਿਹਾ ਹੈ। ਫਲਾਂ ਦੀ ਚੰਗੀ ਗੁਣਵੱਤਾ ਕਾਰਨ ਮੌਜੂਦਾ ਬਾਜ਼ਾਰ ਵਿਚ ਮੰਗ ਵੱਧ ਰਹੀ ਹੈ ਅਤੇ ਨਵੇਂ ਬਾਜ਼ਾਰਾਂ ਦੀ ਖੋਜ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਅੰਤਰਰਾਸ਼ਟਰੀ ਬਾਜ਼ਾਰਾਂ ਤੋਂ ਇਲਾਵਾ, ਦੱਖਣੀ ਭਾਰਤ ਵੀ ਪੰਜਾਬ ਦੇ ਕਿਨੂੰ ਲਈ ਸਭ ਤੋਂ ਵੱਡੇ ਬਾਜ਼ਾਰਾਂ ਵਿੱਚੋਂ ਇੱਕ ਹੈ ਅਤੇ ਇਹ ਖੇਤਰ ਕਿਨੂੰ ਦੀ ਵੱਧ ਕੀਮਤਾਂ ਵਿੱਚ ਅਹਿਮ ਭੂਮਿਕਾ ਅਦਾ ਕਰਦਾ ਹੈ। ਪਰ ਮੌਜੂਦਾ ਸਮੇਂ ‘ਚ ਪੀ.ਏ.ਆਈ.ਸੀ. ਕਿਨੂੰ ਕਿਸਾਨਾਂ ਤੋਂ ਕਿਨੂੰ ਦੀ ਪੂਰੀ ਖ਼ਰੀਦ ਨਹੀਂ ਕਰ ਸਕੀ। ਇਸ ਨੇ ਲਗਪਗ 9,000 ਮੀਟ੍ਰਿਕ ਟਨ ਦੇ ਟੀਚੇ ਦੀ ਖ਼ਰੀਦ ਦੇ ਮੁਕਾਬਲੇ 4,200 ਮੀਟ੍ਰਿਕ ਟਨ ਉਤਪਾਦ ਦੀ ਖ਼ਰੀਦ ਹੀ ਕੀਤੀ। ਮੌਜੂਦਾ ਸਥਿਤੀ ਨੂੰ ਦੇਖਦੇ ਹੋਏ, ਪੰਜਾਬ ਐਗਰੋ ਐਕਸਪੋਰਟ ਕਾਰਪੋਰੇਸ਼ਨ ਜੋ ਕਿ ਇਕ ਹੋਰ ਰਾਜ ਸਰਕਾਰ ਦੀ ਨਿਰਯਾਤ ਨਾਲ ਸੰਬੰਧਿਤ ਏਜੰਸੀ ਹੈ, ਨੇ ਕਿਸਾਨਾਂ ਤੋਂ ਸਿੱਧੇ ਤੌਰ ’ਤੇ ਕਿਨੂੰ ਖ਼ਰੀਦਣ ਲਈ ਦਖ਼ਲ ਦਿੱਤਾ ਅਤੇ ਫਲਾਂ ਨੂੰ ਬਲਾਕ ਪੱਧਰਾਂ ਤੱਕ ਪਹੁੰਚਾਉਣ ਦੀ ਯੋਜਨਾ ਬਣਾਈ। ਕਿਸਾਨਾਂ ਦੇ ਨਾਲ-ਨਾਲ ਮੰਡੀਆਂ ਤੋਂ ਛੋਟੇ ਆਕਾਰ, ਬੀ ਅਤੇ ਸੀ-ਗ੍ਰੇਡ ਦੇ ਕਿਨੂੰ ਦੀ ਰੋਜ਼ਾਨਾ ਖ਼ਰੀਦ ਵੀ ਸ਼ੁਰੂ ਕੀਤੀ ਗਈ ਅਤੇ 125-150 ਐਮਟੀ ਦੀ ਕਿਨੂੰ ਦੀ ਖ਼ਰੀਦ ਕੀਤੀ ਗਈ ਜਿਸ ਦੀ ਵਰਤੋਂ ਪ੍ਰਸਿੱਧ ਜਿਨ ‘ਓਰਜਿਨ’ ਦੇ ਬਣਾਉਣ ਲਈ ਕੀਤੀ, ਜਿਸ ਨੂੰ ਗੋਆ ਵਿੱਚ ਚੰਗਾ ਹੁੰਗਾਰਾ ਮਿਲਿਆ ਹੈ। ਨਿਰਾਸ਼ ਕਿਸਾਨਾਂ ਲਈ ਸਰਕਾਰ ਦੇ ਯਤਨ ਪਰ ਜਾਗਰੂਕਤਾ ਜ਼ਰੂਰੀ ਮੌਜੂਦਾ ਸੀਜ਼ਨ ਦੌਰਾਨ ਨਿਰਾਸ਼ ਕਿਨੂੰ ਕਿਸਾਨਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਸਮੇਂ ਸਿਰ ਕਾਰਵਾਈ ਦਾ ਕਿਸਾਨਾਂ ਵੱਲੋਂ ਸਵਾਗਤ ਕੀਤਾ ਗਿਆ ਹੈ। ਪੰਜਾਬ ਦੇ 19120 ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਤਕਰੀਬਨ 19 ਲੱਖ ਵਿਦਿਆਰਥੀਆਂ ਨੂੰ ਹਫ਼ਤੇ ਵਿਚ ਇੱਕ ਵਾਰ ਦਿਨ ਦੇ ਖਾਣੇ ਵਿਚ ਕਿਨੂੰ ਵੰਡਿਆ ਗਿਆ। ਇਹ ਪਹਿਲਕਦਮੀ ਕਿਨੂੰ ਉਤਪਾਦਕਾਂ ਨੂੰ ਹੱਲਾਸ਼ੇਰੀ ਦੇਵੇਗੀ, ਕਿਨੂੰ ਦੇ ਬਾਗ਼ਾਂ ਨੂੰ ਪੁੱਟਣ ਤੋਂ ਰੋਕੇਗੀ, ਅਤੇ ਪੰਜਾਬ ਵਿੱਚ ਫ਼ਸਲੀ ਵਿਭਿੰਨਤਾ ਨੂੰ ਬਣਾਈ ਰੱਖਣ ਵਿੱਚ ਮਦਦ ਕਰੇਗੀ। ਜਦੋਂ ਕਿ ਅਸੀਂ ਹਰ ਵਸਤੂ ਦੇ ਮੰਡੀਕਰਣ ਵਿੱਚੋਂ ਵਿਚੋਲਿਆਂ ਨੂੰ ਬਾਹਰ ਕੱਢਣ ਦੀ ਗੱਲ ਕਰਦੇ ਹਾਂ ਪਰ ਕਿਨੂੰ ਦੇ ਮੰਡੀਕਰਨ ਵਿਵੋਲਿਆਂ ਦਾ ਰੋਲ ਬਹੁਤ ਜ਼ਿਆਦਾ ਹੈ ਜਿਸ ਨੂੰ ਘੱਟ ਕਰਨ ਦੀ ਵੀ ਲੋੜ ਹੈ। ਕਿਨੂੰ ਨਿਰਯਾਤ ਲਈ ਕਿਸਾਨਾਂ ਨੂੰ ਇਸਦੇ ਹਿੱਸੇਦਾਰ ਬਣਾਉਣਾ ਚਾਹੀਦਾ ਹੈ। ਕਿਸਾਨਾਂ ਨੂੰ ਇਸ ਜਾਣਕਾਰੀ ਦੀ ਵੀ ਘਾਟ ਹੈ ਕਿ ਕਿਨੂੰ ਪੰਜਾਬ ਵਿੱਚੋਂ ਦੱਖਣ ਭਾਰਤ ਵਿੱਚ ਲਿਜਾ ਕੇ ਨਿਰਯਾਤ ਕੀਤਾ ਜਾਂਦਾ ਹੈ। ਜੇ ਕਿਸਾਨਾਂ ਨੂੰ ਜਾਗਰੂਕ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਆਪ ਜਾਂ ਐੱਫਪੀਓ ਰਾਹੀਂ ਨਿਰਯਾਤ ਲਈ ਉਤਸ਼ਾਹਤ ਕੀਤਾ ਜਾਵੇ ਤਾਂ ਇਸ ਦੀ ਮੰਡੀਕਰਣ ਦਾ ਹੱਲ ਨਿਕਲ ਸਕਦਾ ਹੈ। ਇਸ ਨਾਲ ਕਿਨੂੰ ਦੀ ਫ਼ਸਲ ਦੀ ਗੁਣਵੱਤਾ ਵੱਧਣ ਨਾਲ ਕਿਸਾਨਾਂ ਦੀ ਆਮਦਨ ਵਿਚ ਵਾਧਾ ਹੋ ਸਕਦਾ ਹੈ ਅਤੇ ਇਹ ਝੋਨੇ ਦਾ ਫੇਰ ਬਦਲ ਬਣ ਸਕਦਾ ਹੈ।ਇਸ ਤੋਂ ਇਲਾਵਾ ਕਿਸਾਨਾਂ ਨੂੰ ਕਿਫ਼ਾਇਤੀ ਕੀਮਤਾਂ ’ਤੇ ਸਟੋਰੇਜ਼ ਦੀ ਸਹੂਲਤ ਵੀ ਮੁਹੱਈਆ ਕਰਵਾਉਣੀ ਚਾਹੀਦੀ ਹੈ ਤਾਂ ਜੋ ਉਹ ਬੰਪਰ ਫ਼ਸਲ ਸੀਜ਼ਨ ਵਿੱਚ ਫ਼ਸਲ ਸਟੋਰ ਕਰਨ ਅਤੇ ਬਾਅਦ ਵਿੱਚ ਵੇਚ ਸਕਣ ਤਾਂ ਕਿ ਲੋੜੀਂਦੇ ਸਮੇਂ ’ਤੇ ਵੇਚ ਕੇ ਵੱਧ ਮੁਨਾਫ਼ਾ ਖੱਟਿਆ ਜਾ ਸਕੇ। ਇਸ ਨਾਲ ਕਿਸਾਨਾਂ ਦੀ ਆਮਦਨ ਸਥਿਰਤਾ ਵੀ ਯਕੀਨੀ ਬਣਾਈ ਜਾ ਸਕਦੀ ਹੈ। ਪੰਜਾਬ ਦੇ ਕਿੰਨੂ ਉਦਯੋਗ ਨੂੰ ਮੁੜ ਸੁਰਜੀਤ ਕਰਨ ਲਈ ਫੌਰੀ ਕਦਮ üੱਕਣ ਦੀ ਵੱਡੀ ਲੋੜ ਹੈ, ਜਿਸ ਵਿੱਚ ਰੰਗ-ਅਧਾਰਤ ਗਰੇਡਿੰਗ, ਵਧੇ ਹੋਏ ਫਲਾਂ ਨੂੰ ਸੰਭਾਲਣ ਦੇ ਅਭਿਆਸਾਂ ਅਤੇ ਨਿਰਯਾਤ ਗੁਣਵੱਤਾ ਦੇ ਮਿਆਰਾਂ ਦੀ ਸਖ਼ਤ ਪਾਲਣਾ ਸ਼ਾਮਲ ਹਨ। ਇਨ੍ਹਾਂ ਚੁਣੌਤੀਆਂ ਦਾ ਸਾਹਮਣਾ ਕਰਨ ਅਤੇ ਪੰਜਾਬ ਦੇ ਕਿੰਨੂ ਸੈਕਟਰ ਦੀ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਸਰਕਾਰੀ ਏਜੰਸੀਆਂ, ਕਿਸਾਨਾਂ ਅਤੇ ਮਾਹਿਰਾਂ ਵਿਚਕਾਰ ਸਹਿਯੋਗੀ ਯਤਨ ਬਹੁਤ ਜ਼ਰੂਰੀ ਹਨ । ਕਿਵੇਂ ਕੀਤਾ ਜਾਵੇ ਉਤਸ਼ਾਹਤ ਦੱਖਣੀ ਭਾਰਤ ਤੋਂ ਵੱਖ-ਵੱਖ ਨਿਰਯਾਤਕ ਜਿਵੇਂ ਕਿ ਲੂਲੂ ਗਰੁੱਪ ਵੱਡੀ ਮਾਤਰਾ ਵਿਚ ਏ-ਗਰੇਡ ਕੁਆਲਿਟੀ ਦੇ ਕਿਨੂੰ ਨੂੰ ਖਾੜੀ, ਮਿਸਰ, ਦੇ ਵੱਖ-ਵੱਖ ਸਥਾਨਾਂ ਵਿਚ ਨਿਰਯਾਤ ਕਰਦੇ ਹਨ। ਬੰਗਲਾਦੇਸ਼, ਨੇਪਾਲ, ਇੰਡੋਨੇਸ਼ੀਆ, ਮਲੇਸ਼ੀਆ ਆਦਿ ਦੇਸ਼ਾਂ ਵਿੱਚ, ਕਿਨੂੰ ਦੇ ਨਿਰਯਾਤ ਲਈ ਗੁਣਵੱਤਾ ਇੱਕ ਮੁੱਖ ਸ਼ਰਤ ਹੈ। ਇਸ ਸਾਲ ਕਿਨੂੰ ਦੀ ਕਾਸ਼ਤ ਹੇਠ ਖੇਤਰ ਵਿੱਚ ਵਾਧੇ ਕਾਰਨ ਬੰਪਰ ਤੁੜਾਈ ਹੋਈ ਹੈ ਪਰ ਕਿਨੂੰ ਦੀ ਤੁੜਾਈ ‘ਤੇ ਮੌਸਮ ਦਾ ਮਾੜਾ ਅਸਰ ਪਿਆ ਜਿਸ ਕਾਰਨ ਫਲਾਂ ਦੀ ਗੁਣਵੱਤਾ ਦਾ ਦਰਜਾ ਘੱਟ ਗਿਆ। ਇਸ ਕਰਕੇ ਗੁਣਵੱਤਾ ਵਧਾਉਣ ਵੱਲ ਖ਼ਾਸ ਧਿਆਨ ਦੇਣ ਦੀ ਲੋੜ ਹੈ। ਕੱਚੇ ਫਲ ਦੇ ਮੰਡੀਕਰਨ ਦੇ ਨਾਲ-ਨਾਲ, ਕਿਸਾਨਾਂ ਨੂੰ ਪ੍ਰੋਸੈਸਿੰਗ ਦੇ ਮੌਕਿਆਂ ਦੀ ਖੋਜ ਕਰਨੀ ਚਾਹੀਦੀ ਹੈ ਅਤੇ ਕਿਸਾਨਾਂ ਨੂੰ ਕਿਸੇ ਵੀ ਨਵੇਂ ਕਿੱਤੇ ਨੂੰ ਸ਼ੁਰੂ ਕਰਨ ਲਈ ਆਪਣੇ ਹੁਨਰ ਵਿਕਾਸ ਕਰਨ ਲਈ ਸਿਖਲਾਈ ਲੈਣੀ ਚਾਹੀਦੀ ਹੈ। ਇਸ ਦੇ ਨਾਲ-ਨਾਲ ਕਿਨੂੰ ਦੇ ਉਪ-ਉਤਪਾਦਾਂ, ਜਿਵੇਂ ਕਿ ਸੁੱਕੇ ਸੰਤਰੇ ਦੇ ਜੈਸਟ, ਖੁਸ਼ਬੂਦਾਰ ਤੇਲ ਅਤੇ ਹੋਰ ਮੁੱਲ ਵਧਾਉ ਉਤਪਾਦ ਜਿਵੇਂ ਕਿ ਜੈਮ, ਚਟਨੀ, ਜੈਲੀ, ਕੈਂਡੀ, ਸ਼ਰਬਤ, ਮਦਿਰਾ ਉਤਪਾਦ (ਜਿੱਨ) ਆਦਿ ਬਣਾਉਣ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ ਤਾਂ ਕਿ ਪੰਜਾਬ ਵਿਚ ਕਿਨੂੰ ਦੀ ਮੰਗ ਨੂੰ ਵਧਾਇਆ ਜਾ ਸਕੇ ਅਤੇ ਕਿਨੂੰ ਦੇ ਕਾਸ਼ਤ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਬਿਨਾਂ ਪ੍ਰੋਸੈਸ ਕੀਤੇ ਫਲਾਂ ਨੂੰ ਵੇਚਣ ਤੋਂ ਇਲਾਵਾ ਕਿਸਾਨ ਨੂੰ ਫਲਾਂ ਦੀ ਪ੍ਰੋਸੈਸਿੰਗ ਵਰਗੇ ਨਵੇਂ ਤਰੀਕਿਆਂ ਦੀ ਵੀ ਭਾਲ ਕਰਨੀ ਚਾਹੀਦੀ ਹੈ ਜਿਸ ਲਈ ਸਰਕਾਰ ਵਲੋਂ ਕਿਸਾਨਾਂ ਲਈ ਰਾਸ਼ਟਰੀ ਬਾਗਬਾਨੀ ਮਿਸ਼ਨ ਅਤੇ ਰਾਸ਼ਟਰੀ ਬਾਗ਼ਬਾਨੀ ਬੋਰਡ ਰਾਹੀ ਤੁੜਾਈ ਤੋਂ ਬਾਅਦ ਦਾ ਬੁਨਿਆਦੀ ਢਾਂਚਾ ਤਿਆਰ ਕਰਨ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਗਈ ਹੈ। ਕੋਲਡ ਸਟੋਰੇਜ਼ ਅਤੇ ਪੈਕ ਹਾਊਸ ਰਾਹੀ ਉਪਜ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਅਤੇ ਗੁਣਵੱਤਾ ਨੂੰ ਵਧਾਉਣ ਤੇ ਕੰਮ ਕਰਨ ਲਈ ਯਤਨ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਪੰਜਾਬ ਰਾਜ ਦੇ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਅਪਣਾ ਕੇ ਆਮਦਨ ਵਧਾਉਣ ਵਿਚ ਮਦਦ ਮਿਲ ਸਕੇ।

Related Post