ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਆਈ ਏ ਐਸ ਦੇ ਘਰ ਛਾਪੇਮਾਰੀ ਕਰਕੇ ਕੀਤੀ 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਦਾ ਸੋਨ
- by Jasbeer Singh
- September 19, 2024
ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸਾਬਕਾ ਆਈ ਏ ਐਸ ਦੇ ਘਰ ਛਾਪੇਮਾਰੀ ਕਰਕੇ ਕੀਤੀ 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਦਾ ਸੋਨਾ ਤੇ 1 ਕਰੋੜ ਨਗਦੀ ਬਰਾਮਦ ਚੰਡੀਗੜ੍ਹ : ਕੇਂਦਰੀ ਜਾਂਚ ਏਜੰਸੀ ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਲੋਟਸ 300 ਪ੍ਰਾਜੈਕਟਸ ’ਤੇ ਵੱਡੀ ਕਾਰਵਾਈ ਕਰਦਿਆਂ ਦੇਸ਼ ਭਰ ਵਿਚ ਅਨੇਕਾਂ ਟਿਕਾਣਿਆਂ ਜਿਨ੍ਹਾਂ ਵਿਚ ਦਿੱਲੀ, ਮੇਰਠ, ਨੋਇਡਾ ਤੇ ਚੰਡੀਗੜ੍ਹ ਵੀ ਸ਼ਾਮਲ ਹਨ ਵਿਖੇ ਛਾਪੇਮਾਰੀ ਕੀਤੀ, ਜਿਸਦੇ ਚਲਦਿਆਂ ਚੰਡੀਗੜ੍ਹ ਵਿਚ ਸਾਬਕਾ ਆਈ ਏ ਐਸ ਤੇ ਨੋਇਡਾ ਅਥਾਰਟੀ ਦੇ ਸਾਬਕਾ ਸੀ ਈ ਓ ਰਹੇ ਮਹਿੰਦਰ ਸਿੰਘ ਦੇ ਘਰ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਇਥੋਂ 12 ਕਰੋੜ ਰੁਪਏ ਦੇ ਹੀਰੇ, 7 ਕਰੋੜ ਰੁਪਏ ਦਾ ਸੋਨਾ ਤੇ 1 ਕਰੋੜ ਰੁਪਏ ਕੈਸ਼ ਬਰਾਮਦ ਕੀਤਾ ਗਿਆ। ਈ ਡੀ ਦੇ ਸੂਤਰਾਂ ਮੁਤਾਬਕ 300 ਕਰੋੜ ਰੁਪਏ ਦਾ ਇਹ ਘੁਟਾਲਾ ਸੀ ਜਿਸ ਵਿਚ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਗਿਆ। ਇਸ ਮਾਮਲੇ ਵਿਚ ਜਲਦੀ ਹੀ ਸਾਬਕਾ ਆਈ ਏ ਐਸ ਨੂੰ ਤਲਬ ਕੀਤਾ ਜਾ ਸਕਦਾ ਹੈ। ਅੱਜ ਦੀ ਛਾਪੇਮਾਰੀ ਦੌਰਾਨ ਸਾਬਕਾ ਆਈ ਏ ਐਸ ਦੇ ਘਰੋਂ 5 ਕਰੋੜ ਰੁਪਏ ਦਾ ਇਕ ਹੀਰਾ ਵੀ ਬਰਾਮਦ ਹੋਇਆ ਹੈ।ਇਸ ਮਾਮਲੇ ਵਿਚ ਮੇਰਠ ਦੇ ਵੱਡੇ ਐਕਸਪੋਰਟਰ ਅਤੇ ਬਿਲਡਰ ਆਦਿਤਯ ਗੁਪਤਾ ਦੇ ਠਿਕਾਣਿਆਂ ’ਤੇ ਛਾਪੇਮਾਰੀ ਦੌਰਾਨ 5 ਕਰੋੜ ਰੁਪਏ ਤੋਂ ਵੱਧ ਦੇ ਹੀਰੇ ਤੇ ਗਹਿਣੇ ਬਰਾਮਦ ਕੀਤੇ ਗਏ ਹਨ।
