post

Jasbeer Singh

(Chief Editor)

National

ਪ੍ਰਸਿੱਧ ਫਿ਼ਲਮ ਸਟਾਰ ਗੋਵਿੰਦਾ ਲੱਤ ਵਿਚ ਗੋਲੀ ਲੱਗਣ ਦੇ ਚਲਦਿਆਂ ਹਸਪਤਾਲ ਦਾਖਲ

post-img

ਪ੍ਰਸਿੱਧ ਫਿ਼ਲਮ ਸਟਾਰ ਗੋਵਿੰਦਾ ਲੱਤ ਵਿਚ ਗੋਲੀ ਲੱਗਣ ਦੇ ਚਲਦਿਆਂ ਹਸਪਤਾਲ ਦਾਖਲ ਮੁੰਬਈ : ਪ੍ਰਸਿੱਧ ਫਿ਼ਲਮ ਸਟਾਰ ਅਤੇ ਼ਿਸ਼ਵ ਸੈਨਾ ਆਗੂ ਗੋਵਿੰਦਾ ਦੀ ਆਪਣੀ ਰਿਵਾਲਵਰ ਨਾਲ ਅਚਨਚੇਤ ਚੱਲੀ ਗੋਲੀ ਉਹਨਾਂ ਦੀ ਲੱਤ ਵਿਚ ਲੱਗ ਗਈ ਜਿਸ ਮਗਰੋਂ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੋਵਿੰਦਾ ਨਾਲ ਇਹ ਹਾਦਸਾ ਉਸ ਦੇ ਲਾਇਸੈਂਸੀ ਰਿਵਾਲਵਰ ਕਾਰਨ ਵਾਪਰਿਆ ਹੈ। ਦੱਸਿਆ ਜਾਂਦਾ ਹੈ ਕਿ ਅਦਾਕਾਰ ਆਪਣੀ ਬੰਦੂਕ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲੀ ਚੱਲ ਗਈ ਜੋ ਸਿੱਧੀ ਉਸ ਦੀ ਲੱਤ ਵਿੱਚ ਲੱਗੀ। ਇਸ ਕਾਰਨ ਅਦਾਕਾਰ ਜ਼ਖਮੀ ਹੋ ਗਿਆ। ਫਿਲਹਾਲ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਇਹ ਖਬਰ ਸਾਹਮਣੇ ਆਉਂਦੇ ਹੀ ਅਦਾਕਾਰ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਚਿੰਤਤ ਹੋ ਗਏ। ਪ੍ਰਸ਼ੰਸਕ ਦੁਆ ਕਰ ਰਹੇ ਹਨ ਕਿ ਗੋਵਿੰਦਾ ਜਲਦੀ ਤੋਂ ਜਲਦੀ ਠੀਕ ਹੋ ਜਾਵੇ।

Related Post