post

Jasbeer Singh

(Chief Editor)

National

ਹੱਥ ਵਿਚ ਸੁਸਾਈਡ ਨੋਟ ਪਕੜ ਕੇ ਮਹਿਲਾ ਡਾਕਟਰ ਨੇ ਕੀਤੀ ਖੁਦਕਕੁਸ਼ੀ

post-img

ਹੱਥ ਵਿਚ ਸੁਸਾਈਡ ਨੋਟ ਪਕੜ ਕੇ ਮਹਿਲਾ ਡਾਕਟਰ ਨੇ ਕੀਤੀ ਖੁਦਕਕੁਸ਼ੀ ਪੁਣੇ, 25 ਅਕਤੂਬਰ 2025 : ਭਾਰਤ ਦੇੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸਤਾਰਾ ਜਿ਼ਲੇ `ਚ ਇਕ ਸਰਕਾਰੀ ਹਸਪਤਾਲ ਦੀ ਮਹਿਲਾ ਡਾਕਟਰ ਵਲੋਂ ਕਥਿਤ ਡੋਰ ਤੇ ਖੁਦਕੁਸ਼ੀ ਕਰ ਲਏ ਜਾਣ ਦਾ ਪਤਾ ਲੱਗਿਆ ਹੈ । ਪੁਲਸ ਨੇ ਕਿਹਾ ਕਿ ਡਾਕਟਰ ਨੇ ਆਪਣੇ ਇਕ ਹੱਥ `ਤੇ ਕਥਿਤ ਸੁਸਾਈਡ ਨੋਟ ਲਿਖਿਆ ਜਿਸ `ਚ ਇਕ ਪੁਲਸ ਸਬ-ਇੰਸਪੈਕਟਰ ’ਤੇ ਜਬਰ-ਜ਼ਨਾਹ ਤੇ ਇਕ ਹੋਰ ਪੁਲਸ ਅਧਿਕਾਰੀ ਪ੍ਰਸ਼ਾਂਤ ਬੈਂਕਰ `ਤੇ ਮਾਨਸਿਕ ਤੌਰ `ਤੇ ਪ੍ਰੇਸ਼ਾਨ ਕਰਨ ਦਾ ਦੋਸ਼ ਲਾਇਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਮਹਿਲਾ ਡਾਕਟਰ ਦੀ ਲਾਸ਼ ਇਕ ਹੋਟਲ ਦੇ ਕਮਰੇ `ਚ ਛੱਤ ਦੇ ਪੱਖੇ ਨਾਲ ਲਟਕਦੀ ਮਿਲੀ, ਜਿਸ ਤੋਂ ਬਾਅਦ ਪੁਲਸ ਨੂੰ ਸੂਚਿਤ ਕੀਤਾ ਗਿਆ। ਔਰਤ ਬੀੜ ਜ਼ਿਲੇ ਦੀ ਰਹਿਣ ਵਾਲੀ ਸੀ ਤੇ ਫਲਟਨ ਤਹਿਸੀਲ ਦੇ ਇਕ ਸਰਕਾਰੀ ਹਸਪਤਾਲ `ਚ ਕੰਮ ਕਰਦੀ ਸੀ। ਮੁੱਖ ਮੰਤਰੀ ਨੇਲਿਆ ਸਖ਼ਤ ਨੋਟਿਸ ਮਾਮਲੇ ਦਾ ਨੋਟਿਸ ਲੈਂਦਿਆਂ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸਤਾਰਾ ਦੇ ਪੁਲਸ ਸੁਪਰਡੈਂਟ ਨਾਲ ਗੱਲ ਕੀਤੀ ਤੇ ਡਾਕਟਰ ਦੇ ਸੁਸਾਈਡ ਨੋਟ `ਚ ਦੱਸੇ ਗਏ ਪੁਲਸ ਅਧਿਕਾਰੀਆਂ ਨੂੰ ਤੁਰੰਤ ਬਰਖਾਸਤ ਕਰਨ ਦੇ ਹੁਕਮ ਦਿੱਤੇ । ਆਪਣੀ ਹਥੇਲੀ `ਤੇ ਲਿਖੇ ਸੁਸਾਈਡ ਨੋਟ `ਚ ਡਾਕਟਰ ਨੇ ਕਿਹਾ ਕਿ ਸਬ-ਇੰਸਪੈਕਟਰ ਗੋਪਾਲ ਬਦਾਨੇ ਨੇ ਉਸ ਨਾਲ ਕਈ ਵਾਰ ਜਬਰ-ਜ਼ਨਾਹ ਕੀਤਾ। ਇਕ ਹੋਰ ਪੁਲਸ ਅਧਿਕਾਰੀ ਪ੍ਰਸ਼ਾਂਤ ਬੈਂਕਰ ਨੇ ਉਸ ਨੂੰ ਮਾਨਸਿਕ ਤੌਰ `ਤੇ ਪ੍ਰੇਸ਼ਾਨ ਕੀਤਾ।

Related Post