July 6, 2024 01:24:43
post

Jasbeer Singh

(Chief Editor)

National

ਘਰੇਲੂ ਉਤਪਾਦਾਂ ਦੀ ਮੁਰੰਮਤ ਹੋਵੇਗੀ ਸਸਤੀ, ਕੇਂਦਰ ਸਰਕਾਰ ਨੇ ਰਾਈਟ ਟੂ ਰਿਪੇਅਰ ਫਰੇਮਵਰਕ ਨਾਲ ਸਾਰੀਆਂ ਮੈਨੂਫੈਕਚਰਿੰਗ ਕ

post-img

ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦਾ ਮੰਨਣਾ ਹੈ ਕਿ ਅਜਿਹੇ ਉਤਪਾਦ ਦੇ ਖ਼ਰਾਬ ਹੋਣ ’ਤੇ ਕਈ ਵਾਰ ਖ਼ਪਤਕਾਰ ਸਹੀ ਜਾਣਕਾਰੀ ਦੀ ਥੁੜ੍ਹ ’ਚ ਉਸ ਨੂੰ ਮੁਰੰਮਤ ਕਰਵਾਉਣ ਦੀ ਥਾਂ ਨਵੇਂ ਆਈਟਮ ਲੈ ਆਉਂਦੇ ਹਨ। ਉਤਪਾਦ ’ਚ ਲੱਗੇ ਕਿਹੜੇ ਪਾਰਟ ਦੀ ਕੀ ਕੀਮਤ ਹੈ ਤੇ ਉਸ ਨੂੰ ਠੀਕ ਕਰਵਾਉਣ ’ਚ ਕਿੰਨਾ ਖ਼ਰਚ ਆਏਗਾ, ਅਜਿਹੀ ਜਾਣਕਾਰੀ ਖ਼ਪਤਕਾਰ ਨੂੰ ਨਹੀਂ ਮਿਲਦੀ।ਹੁਣ ਕਾਰ ਤੋਂ ਲੈ ਕੇ ਮੋਬਾਈਲ ਫੋਨ, ਟੀਵੀ, ਫਰਿੱਜ ਵਰਗੀਆਂ ਘਰੇਲੂ ਚੀਜ਼ਾਂ ਦੇ ਖ਼ਰਾਬ ਹੋਣ ’ਤੇ ਉਸ ਦੀ ਮੁਰੰਮਤ ਸਸਤੇ ’ਚ ਕਰਵਾਈ ਜਾ ਸਕੇਗੀ। ਪਿਛਲੇ ਦਿਨੀਂ ਸਰਕਾਰ ਖ਼ਪਤਕਾਰਾਂ ਦੀ ਸਹੂਲਤ ਲਈ ਰਾਈਟ ਟੂ ਫਰੇਮਵਰਕ ਲੈ ਕੇ ਆਈ ਹੈ ਤੇ ਇਸ ਫਰੇਮਵਰਕ ਤਹਿਤ ਚਾਰ ਸੈਕਟਰਾਂ ਨਾਲ ਜੁੜੀਆਂ ਮੈਨੂਫੈਕਚਰਿੰਗ ਕੰਪਨੀਆਂ ਨੂੰ ਰਾਈਟ ਟੂ ਰਿਪੇਅਰ ਪੋਰਟਲ ’ਤੇ ਆਪਣੇ ਉਤਪਾਦ ਤੇ ਇਸ ਦੇ ਵਰਤੇ ਜਾਣ ਵਾਲੇ ਪਾਰਟਸ ਦੀ ਵਿਸਥਾਰਤ ਜਾਣਕਾਰੀ ਨਾਲ ਉਨ੍ਹਾਂ ਦੀ ਮੁਰੰਮਤ ਦੀ ਸਹੂਲਤ ਬਾਰੇ ਦੱਸਣ ਲਈ ਕਿਹਾ ਗਿਆ ਹੈ। ਇਨ੍ਹਾਂ ਚਾਰ ਸੈਕਟਰਾਂ ’ਚ ਫਾਰਮਿੰਗ ਮਸ਼ੀਨਰੀ, ਮੋਬਾਈਲ-ਇਲੈਕਟ੍ਰਾਨਿਕਸ, ਕੰਜ਼ਿਊਮਰ ਡਿਊਰੇਬਲਜ਼ ਅਤੇ ਆਟੋਮੋਬਾਈਲ ਮਸ਼ੀਨਰੀ ਸ਼ਾਮਲ ਹੈ।ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਦਾ ਮੰਨਣਾ ਹੈ ਕਿ ਅਜਿਹੇ ਉਤਪਾਦ ਦੇ ਖ਼ਰਾਬ ਹੋਣ ’ਤੇ ਕਈ ਵਾਰ ਖ਼ਪਤਕਾਰ ਸਹੀ ਜਾਣਕਾਰੀ ਦੀ ਥੁੜ੍ਹ ’ਚ ਉਸ ਨੂੰ ਮੁਰੰਮਤ ਕਰਵਾਉਣ ਦੀ ਥਾਂ ਨਵੇਂ ਆਈਟਮ ਲੈ ਆਉਂਦੇ ਹਨ। ਉਤਪਾਦ ’ਚ ਲੱਗੇ ਕਿਹੜੇ ਪਾਰਟ ਦੀ ਕੀ ਕੀਮਤ ਹੈ ਤੇ ਉਸ ਨੂੰ ਠੀਕ ਕਰਵਾਉਣ ’ਚ ਕਿੰਨਾ ਖ਼ਰਚ ਆਏਗਾ, ਅਜਿਹੀ ਜਾਣਕਾਰੀ ਖ਼ਪਤਕਾਰ ਨੂੰ ਨਹੀਂ ਮਿਲਦੀ। ਇਸ ਲਈ ਬਾਜ਼ਾਰ ’ਚ ਬੈਠੇ ਮਿਸਤਰੀ ਮੁਰੰਮਤ ਦੇ ਨਾਂ ’ਤੇ ਉਨ੍ਹਾਂ ਤੋਂ ਮਨਮਰਜ਼ੀ ਦੀ ਰਕਮ ਮੰਗਦੇ ਹਨ। ਖ਼ਪਤਕਾਰਾਂ ਨੂੰ ਕੰਪਨੀ ਦੇ ਜਾਂ ਬਾਹਰ ਦੇ ਮਿਸਤਰੀ ਇਹ ਕਹਿ ਦਿੰਦੇ ਹਨ ਕਿ ਹੁਣ ਇਸ ਉਤਪਾਦ ਦੀ ਲਾਈਫ ਖ਼ਤਮ ਹੋ ਗਈ ਹੈ, ਇਸ ਨੂੰ ਠੀਕ ਕਰਵਾਉਣ ਤੋਂ ਚੰਗਾ ਇਸ ਨੂੰ ਬਦਲ ਲੈਣਾ ਹੈ ਜਦਕਿ ਉਸ ਉਤਪਾਦ ਨੂੰ ਮੁਰੰਮਤ ਕਰਵਾ ਕੇ ਅਗਲੇ ਕਈ ਸਾਲ ਤੱਕ ਇਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਵੱਡੀਆਂ ਕੰਪਨੀਆਂ ਦੇ ਰਿਪੇਅਰ ਸੈਂਟਰਾਂ ਦੇ ਨਾਂ ’ਤੇ ਕਈ ਫ਼ਰਜ਼ੀ ਵੈੱਬਸਾਈਟਾਂ ਵੀ ਚੱਲ ਰਹੀਆਂ ਹਨ ਜਿੱਥੇ ਖ਼ਪਤਕਾਰ ਨਾਲ ਠੱਗੀ ਤੱਕ ਹੋ ਜਾਂਦੀ ਹੈ। ਅਜਿਹੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਰਾਈਟ ਟੂ ਰਿਪੇਅਰ ਫਰੇਮਵਰਕ ਲਿਆਂਦਾ ਗਿਆ ਹੈ। ਸਰਕਾਰ ਦਾ ਮੰਨਣਾ ਹੈ ਕਿ ਮੁਰੰਮਤ ਦੀ ਸਹੂਲਤ ਆਸਾਨੀ ਨਾਲ ਮਿਲਣ ਨਾਲ ਲੋਕ ਤੁਰੰਤ ਸਾਮਾਨ ਨੂੰ ਨਹੀਂ ਬਦਲਣਗੇ ਤੇ ਇਸ ਨਾਲ ਈ-ਕਚਰੇ ’ਚ ਵੀ ਕਮੀ ਆਏਗੀ।ਰਾਈਟ ਟੂ ਰਿਪੇਅਰ ਪੋਰਟਲ ’ਤੇ ਦੇਣੀ ਪਵੇਗੀ ਅਧਿਕਾਰਤ ਸਰਵਿਸ ਸੈਂਟਰ ਦੀ ਜਾਣਕਾਰੀ ਰਾਈਟ ਟੂ ਰਿਪੇਅਰ ਪੋਰਟਲ ’ਤੇ ਕੰਪਨੀ ਦੇ ਕਸਟਮਰ ਕੇਅਰ ਦੇ ਨਾਲ ਉਤਪਾਦ ’ਚ ਲੱਗੇ ਪਾਰਟਸ ਤੇ ਉਨ੍ਹਾਂ ਦੀ ਕੀਮਤ ਵਰਗੀਆਂ ਚੀਜ਼ਾਂ ਦੀ ਵੀ ਜਾਣਕਾਰੀ ਹੋਵੇਗੀ। ਇਸ ਫਰੇਮਵਰਕ ਨਾਲ ਖ਼ਪਤਕਾਰ ਨੂੰ ਵੇਚੇ ਜਾਣ ਵਾਲੇ ਸਾਮਾਨ ਨੂੰ ਲੈ ਕੇ ਪਾਰਦਰਸ਼ਤਾ ਵੀ ਆਏਗੀ। ਰਾਈਟ ਟੂ ਰਿਪੇਅਰ ਪੋਰਟਲ ’ਤੇ ਕੰਪਨੀਆਂ ਆਪਣੇ ਅਧਿਕਾਰਤ ਸਰਵਿਸ ਸੈਂਟਰ ਦੇ ਨਾਲ ਥਰਡ ਪਾਰਟੀ ਸਰਵਿਸ ਸੈਂਟਰ ਦੀ ਵੀ ਜਾਣਕਾਰੀ ਦੇਣਗੀਆਂ।ਕੰਪਨੀ ਨੂੰ ਦੱਸਣਾ ਪਵੇਗਾ ਕਿ ਵਾਟਰ ਫਿਲਟਰ ਦੇ ਕੈਂਡਲ ਕਦ ਤੱਕ ਚੱਲਣਗੇ ਖ਼ਪਤਕਾਰ ਮਾਮਲਿਆਂ ਦੇ ਮੰਤਰਾਲੇ ਵੱਲੋਂ ਪਿਛਲੇ ਦਿਨੀਂ ਸਾਰੀਆਂ ਆਰਓ ਤੇ ਵਾਟਰ ਫਿਲਟਰ ਨਿਰਮਾਤਾ ਕੰਪਨੀਆਂ ਨੂੰ ਕਿਹਾ ਗਿਆ ਹੈ ਕਿ ਉਹ ਆਪਣੇ ਫਿਲਟਰ ’ਤੇ ਵੱਖ-ਵੱਖ ਭੂਗੋਲਿਕ ਸਥਿਤੀਆਂ ਦੇ ਹਿਸਾਬ ਨਾਲ ਖ਼ਪਤਕਾਰਾਂ ਨੂੰ ਕੈਂਡਲ ਦੀ ਲਾਈਫ ਬਾਰੇ ਵਿਸਥਾਰਤ ਜਾਣਕਾਰੀ ਦੇਣ। ਮੰਤਰਾਲੇ ਨੇ ਇਹ ਮਹਿਸੂਸ ਕੀਤਾ ਕਿ ਕੈਂਡਲ ਦੀ ਲਾਈਫ ਨੂੰ ਲੈ ਕੇ ਵਾਟਰ ਫਿਲਟਰ ਨਿਰਮਾਤਾ ਕੰਪਨੀਆਂ ਕੋਈ ਸਪੱਸ਼ਟ ਜਾਣਕਾਰੀ ਨਹੀਂ ਦਿੰਦੀਆਂ ਹਨ ਤੇ ਉਨ੍ਹਾਂ ਦੇ ਸਰਵਿਸ ਸੈਂਟਰ ਇਸ ਦਾ ਕਈ ਵਾਰ ਗ਼ਲਤ ਫ਼ਾਇਦਾ ਉਠਾਉਂਦੇ ਹਨ।

Related Post