post

Jasbeer Singh

(Chief Editor)

National

ਮੁੰਬਈ ਪੁਲਸ ਨੇ ਕੀਤਾ ਦੇਸ਼ ਦੇ ਸਭ ਤੋਂ ਵੱਡੇ ਡਿਜ਼ੀਟਲ ਘੁਟਾਲੇ ਦਾ ਪਰਦਾ ਫਾਸ਼

post-img

ਮੁੰਬਈ ਪੁਲਸ ਨੇ ਕੀਤਾ ਦੇਸ਼ ਦੇ ਸਭ ਤੋਂ ਵੱਡੇ ਡਿਜ਼ੀਟਲ ਘੁਟਾਲੇ ਦਾ ਪਰਦਾ ਫਾਸ਼ ਮੁੰਬਈ, 18 ਅਕਤੂਬਰ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਪੁਲਸ ਨੇ ਦੇਸ਼ ਦੇ ਸਭ ਤੋਂ ਵੱਡੇ ਡਿਜ਼ੀਟਲ ਘੁਟਾਲੇ ਦਾ ਪਰਦਾ ਫਾਸ਼ ਕੀਤਾ ਹੈ । ਕੀ ਕੀਤਾ ਡਿਜ਼ੀਟਲ ਧੋਖਾਧੜੀ ਕਰਨ ਵਾਲਿਆਂ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਸਾਈਬਰ ਠੱਗਾਂ ਨੇ ਸੀ. ਬੀ. ਆਈ. ਜਾਂਚ ਦੀ ਆੜ ਹੇਠ ਇਕ 72 ਸਾਲਾ ਹਾਈ-ਪ੍ਰੋਫਾਈਲ ਜੋੜੇ ਨਾਲ 58 ਕਰੋੜ ਰੁਪਏ ਦੀ ਠੱਗੀ ਮਾਰੀ ਜਦੋਂ ਕਿ ਉਕਤ ਜੋੜਾ ਪੜ੍ਹਿਆ-ਲਿਖਿਆ, ਅਮੀਰ ਅਤੇ ਸਮਝਦਾਰ ਜੋੜਿਆਂ ਵਿਚੋਂ ਇਕ ਹੈ ਪਰ ਇਹ ਜੋੜਾ ਵੀ ਡਿਜੀਟਲ ਦੇ ਜਾਲ ਵਿਚ ਫਸ ਕੇ 40 ਦਿਨਾਂ ਤੱਕ ਆਪਣੇ ਘਰ ਵਿਚ ਹੀ ਕੈਦ ਰਿਹਾ । ਕਿਵੇਂ ਹੋਈ ਜਾਲ ਬੁਣਨ ਦੀ ਸ਼ੁਰੂਆਤ ਪ੍ਰਾਪਤ ਜਾਣਕਾਰੀ ਅਨੁਸਾਰ ਘਟਨਾ 19 ਅਗਸਤ ਦੀ ਦੱਸੀ ਜਾ ਰਹੀ ਹੈ। ਉਪਰੋਕਤ ਪੀੜ੍ਹਤ ਜੋੜੇ ਨੂੰ ਇਕ ਵੀਡੀਓ ਕਾਲ ਆਈ ਅਤੇ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਸੀ. ਬੀ. ਆਈ. ਅਧਿਕਾਰੀ ਵਜੋਂ ਦੱਸਦਿਆਂ ਕਿਹਾ ਕਿ ਤਹਾਡੇ ਖਾਤੇ ਨੂੰ ਮਨੀ ਲਾਂਡਰਿੰਗ ਲਈ ਵਰਤਿਆ ਗਿਆ ਹੈ ਅਤੇ ਤੁਹਾਡੇ ਖਾਤੇ ਵਿਚੋਂ 45 ਲੱਖ ਰੁਪਏ ਦੀ ਟ੍ਰਾਂਜੈਕਸ਼ਨ ਫੜੀ ਗਈ ਹੈ ਹੁਣ ਤੁਹਾਡੀ ਸਾਰੀ ਪ੍ਰਾਪਰਟੀ ਸੀਜ ਹੋਵੇਗੀ । ਕਾਲ ’ਤੇ ਮੌਜੂਦ ਠੱਗ ਸੀ. ਬੀ. ਆਈ. ਦੀ ਵਰਦੀ ਵਿਚ ਸੀ ਅਤੇ ਪਿੱਛੇ ਦਿਖਾਇਆ ਗਿਆ ਸੀ. ਬੀ. ਆਈ. ਦਫ਼ਤਰ ਅਤੇ ਕੋਰਟ ਰੂਮ ਜੋ ਅਸਲ ਵਿਚ ਠੱਗਾਂ ਵੱਲੋਂ ਲਗਾਇਆ ਗਿਆ ਫੇਕ ਸੈਟਅਪ ਸੀ ਜੋ ਅਸਲੀ ਲੱਗ ਰਿਹਾ ਸੀ । ਇੰਨਾ ਹੀ ਨਹੀਂ ਕੋਰਟ ਆਰਡਰ ਵੀ ਵਟਸਐਪ ’ਤੇ ਭੇਜੇ ਜਾਂਦੇ ਰਹੇ ਤਾਂ ਕਿ ਪੂਰਾ ਡਰਾਮਾ ਅਸਲੀ ਲੱਗੇ । ਕੀ ਆਖਿਆ ਠੱਗਾਂ ਦੇ ਜੋੜੇ ਨੇ ਭਰੋਸੇਯੋਗ ਸੂਤਰਾਂ ਮੁਤਾਬਕ ਠੱਗਾਂ ਨੇ ਜੋੜੇ ਨੂੰ ਕਿਹਾ ਕਿ ਹੁਣ ਉਹ ਡਿਜੀਟਲ ਅਰੈਸਟ ’ਚ ਹਨ, ਜਿਸ ਦਾ ਮਤਲਬ ਨਾ ਤਾਂ ਉਹ ਘਰ ਤੋਂ ਬਾਹਰ ਜਾ ਸਕਦੇ ਹਨ ਅਤੇ ਨਾ ਹੀ ਕਿਸੇ ਨਾਲ ਕੋਈ ਗੱਲ ਕਰ ਸਕਦੇ ਹਨ । ਵੀਡੀਓ ਕਾਲ ਹਰ ਸਮੇਂ ਆਨ ਰੱਖਣਾ ਹੋਵੇਗਾ ਅਤੇ ਹਰ ਘੰਟੇ ਬਾਅਦ ਰਿਪੋਰਟ ਦੇਣੀ ਹੋਵੇਗੀ । ਜੋੜੇ ਨੇ ਡਰ ਕਾਰਨ ਆਪਣੇ ਸਾਰੇ ਬੈਂਕ ਅਕਾਊਂਟ, ਮਿਊਚਲ ਫੰਡ, ਇਨਵੈਸਟਮੈਂਟ ਡਿਟੇਲ ਠੱਗਾਂ ਨੂੰ ਦੱਸ ਦਿੱਤੀ । ਹਰ ਦਿਨ ਦਬਾਅ ਵਧਦਾ ਗਿਆ ਅਤੇ ਹੌਲੀ-ਹੌਲੀ 58 ਕਰੋੜ ਰੁਪਏ ਠੱਗਾਂ ਦੇ ਅਕਾਊਂਟ ’ਚ ਟ੍ਰਾਂਸਫਰ ਹੋ ਗਏ। ਇਹ ਸਾਰੀ ਖੇਡ 19 ਅਗਸਤ ਤੋਂ 29 ਤੱਕ ਚੱਲੀ ਜਦੋਂ ਖਾਤੇ ਖਾਲੀ ਹੋ ਗਏ, ਉਦੋਂ ਜੋੜੇ ਨੇ ਇਕ ਦੋਸਤ ਨੂੰ ਦੱਸਿਆ, ਜਿਸ ਤੋਂ ਬਾਅਦ ਜੋੜੇ ਨੂੰ ਸਮਝ ਆਇਆ ਕਿ ਉਹ ਠੱਗੇ ਜਾ ਚੁੱਕੇ ਹਨ। 11 ਦਿਨਾਂ ਬਾਅਦ ਉਨ੍ਹਾਂ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਅਤੇ 10 ਅਕਤੂਬਰ ਨੂੰ ਐਫ. ਆਈ. ਆਰ. ਦਰਜ ਹੋਈ ਅਤੇ ਮਹਾਰਾਸ਼ਟਰ ਨੇ ਸਾਈਬਰ ਪੁਲਿਸ ਨੇ ਕਮਾਂਡ ਸੰਭਾਲੀ । ਪੁਲਸ ਨੇ ਕੀਤਾ ਹੈ 7 ਨੂੰ ਹੁਣ ਤੱਕ ਗ੍ਰਿਫ਼ਤਾਰ ਪੁਲਸ ਨੇ ਇਸ ਮਾਮਲੇ ’ਚ ਹੁਣ ਤੱਕ 7 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਠੱਗਾਂ ਨੇ ਆਪਣੀ ਪਹਿਚਾਣ ਛੁਪਾਉਣ ਲਈ ਵੀਪੀਐਨ ਫਰਜੀ ਅਕਾਊਂਟ ਅਤੇ ਸ਼ੇਲ ਕੰਪਨੀਆਂ ਦਾ ਇਸਤੇਮਾਲ ਕੀਤਾ। ਠੱਗਾਂ ਵੱਲੋਂ ਕਈ ਰਕਮਾਂ ਵਿਦੇਸ਼ਾਂ ਵਿਚ ਵੀ ਟ੍ਰਾਂਸਫਰ ਕੀਤੀਆਂ ਜਿਨ੍ਹਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ’ਚ ਕਈ ਹੋਰ ਵੀ ਗ੍ਰਿਫ਼ਤਾਰੀਆਂ ਕੀਤੀਆਂ ਜਾਣਗੀਆਂ। ਏਡੀਜੀ ਯਸ਼ਵੀ ਯਾਦਵ ਨੇ ਕਿਹਾ ਕਿ ਜਦੋਂ ਤੱਕ ਬੈਂਕ ਸਿਸਟਮ ਸਖਤ ਨਹੀਂ ਹੁੰਦਾ ਉਦੋਂ ਤੱਕ ਅਜਿਹੇ ਅਜਿਹੇ ਘੁਟਾਲੇ ਹੁੰਦੇ ਰਹਿਣਗੇ ।

Related Post