post

Jasbeer Singh

(Chief Editor)

National

ਹਰੀਨੀ ਅਮਰਸੂਰੀਆ ਨੇ ਲਿਆ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼

post-img

ਹਰੀਨੀ ਅਮਰਸੂਰੀਆ ਨੇ ਲਿਆ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਕੋਲੰਬੋ : ਹਰੀਨੀ ਅਮਰਸੂਰੀਆ ਨੇ ਮੰਗਲਵਾਰ ਨੂੰ ਸ੍ਰੀਲੰਕਾ ਦੇ ਨਵੇਂ ਪ੍ਰਧਾਨ ਮੰਤਰੀ ਵਜੋਂ ਹਲਫ਼ ਲਿਆ ਹੈ। 54 ਸਾਲਾ ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਦੀ ਆਗੂ ਨੂੰ ਰਾਸ਼ਟਰਪਤੀ ਅਨੂਰਾ ਕੁਮਾਰਾ ਦੀਸਾਨਾਇਕ ਨੇ ਸਹੁੰ ਚੁਕਾਈ। ਅਮਰਸੂਰਿਆ ਕੋਲ ਨਿਆਂ, ਸਿੱਖਿਆ, ਕਿਰਤ, ਉਦਯੋਗ, ਵਿਗਿਆਨ ਅਤੇ ਤਕਨੀਕੀ, ਸਿਹਤ ਅਤੇ ਨਿਵੇਸ਼ ਵਿਭਾਗ ਹਨ।ਰਾਸ਼ਟਰਪਤੀ ਦੋ ਚੋਣ ਤੋਂ ਬਾਅਦ ਪ੍ਰਧਾਨ ਮੰਤਰੀ ਦਿਨੇਸ਼ ਗੁਣਾਵਰਦੇਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ, ਜਿਸ ਉਪਰੰਤ ਇਹ ਚੋਣ ਕੀਤੀ ਗਈ ਹੈ। ਇੱਕ ਅਧਿਕਾਰ ਕਾਰਕੁਨ ਅਤੇ ਯੂਨੀਵਰਸਿਟੀ ਲੈਕਚਰਾਰ ਅਮਰਾਸੂਰੀਆ ਦੇਸ਼ ਦੇ ਇਤਿਹਾਸ ਵਿੱਚ ਤੀਜੀ ਮਹਿਲਾ ਪ੍ਰਧਾਨ ਮੰਤਰੀ ਹੈ। ਇਸ ਦੌਰਾਨ ਐਨ. ਪੀ. ਪੀ. ਦੇ ਸੰਸਦ ਮੈਂਬਰ ਵਿਜਿਤਾ ਹੇਰਾਥ ਅਤੇ ਲਕਸ਼ਮਣ ਨਿਪੁਨਾਰਚੀ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਹੈ।

Related Post