post

Jasbeer Singh

(Chief Editor)

Latest update

ਸ਼ੂਗਰ ਅਤੇ ਐਸੀਡਿਟੀ 'ਚ ਹੋਵੇਗਾ ਅਸਰਦਾਰ! ਆਯੁਰਵੇਦ ਵਿੱਚ ਇਸ ਫਲ ਨੂੰ ਕਿਹਾ ਜਾਉਂਦਾ ਅੰਮ੍ਰਿਤ....

post-img

LIFE STYLE ( 27 - july - 2024 ) : ਆਂਵਲਾ ਸਿਹਤ ਲਈ ਬੇਹੱਦ ਫਾਇਦੇਮੰਦ ਖਾਣ ਹੈ। ਆਯੁਰਵੇਦ ਵਿੱਚ ਅੰਮ੍ਰਿਤ ਫਲ ਕਿਹਾ ਜਾਂਦਾ ਹੈ। ਇਹ ਵਿਟਾਮਿਨ-ਸੀ ਦਾ ਸਭ ਤੋਂ ਵਧੀਆ ਸਰੋਤ ਹੈ। ਸੌ ਗ੍ਰਾਮ ਆਂਵਲੇ ਵਿੱਚ ਕਰੀਬ ਨੌਂ ਸੌ ਮਿਲੀਗ੍ਰਾਮ ਵਿਟਾਮਿਨ-ਸੀ ਜਾਂ ਐਸਕੋਰਬਿਕ ਐਸਿਡ (Ascorbic acid) ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਆਂਵਲੇ ਬਾਰੇ ਇਹ ਗੱਲ ਖਾਸ ਹੈ ਕਿ ਵਿਟਾਮਿਨ-ਸੀ ਯੁਕਤ ਹੋਰਨਾਂ ਖਾਣ ਪਦਾਰਥਾਂ ਵਿਚ ਨੂੰ ਗਰਮ ਕਰਨ ‘ਤੇ ਉਨ੍ਹਾਂ ਦੇ ਗੁਣ ਖਤਮ ਹੋ ਜਾਂਦੇ ਹਨ ਪਰ ਆਂਵਲੇ ਨੂੰ ਗਰਮ ਕਰਨ ਜਾਂ ਸੁਕਾਉਣ ‘ਤੇ ਵੀ ਇਸ ‘ਚ ਵਿਟਾਮਿਨ-ਸੀ ਬਰਕਰਾਰ ਰਹਿੰਦਾ ਹੈ। ਆਂਵਲੇ ਨੂੰ ਸੁੱਕਾ ਕੇ ਲੰਬੇ ਸਮੇਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਆਂਵਲੇ ਵਿੱਚ ਪਾਇਆ ਜਾਣ ਵਾਲਾ ਕ੍ਰੋਮੀਅਮ ਨਾਮਕ ਤੱਤ ਸ਼ੂਗਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੇ ਨਾਲ ਹੀ ਇਸ ਦੇ ਸੇਵਨ ਨਾਲ ਸਰੀਰ ਨੂੰ ਵਿਟਾਮਿਨ-ਸੀ ਅਤੇ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ। ਸੁੱਕਾ ਆਂਵਲਾ ਸਾਡੀ ਸਿਹਤ ਅਤੇ ਚਮੜੀ ਦੇ ਨਾਲ-ਨਾਲ ਵਾਲਾਂ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸੁੱਕੇ ਆਂਵਲਾ ਦੀ ਵਰਤੋਂ ਕਈ ਹੋਰ ਸਿਹਤ ਸਮੱਸਿਆਵਾਂ ਨੂੰ ਦੂਰ ਕਰਨ ਲਈ ਵੀ ਕੀਤੀ ਜਾ ਸਕਦੀ ਹੈ। ਆਓ ਜਾਣਦੇ ਹਾਂ ਸੁੱਕੇ ਆਂਵਲੇ ਦੇ ਸਿਹਤ ਫਾਇਦਿਆਂ ਬਾਰੇ। ਆਂਵਲੇ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ ਜੋ ਮੂੰਹ ਵਿੱਚ ਬਦਬੂ ਪੈਦਾ ਕਰਦੇ ਹਨ। ਤੁਸੀਂ ਇਸ ਨੂੰ ਚਬਾ ਕੇ ਹੌਲੀ-ਹੌਲੀ ਖਾ ਸਕਦੇ ਹੋ। ਸਾਹ ਦੀ ਬਦਬੂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇੱਕ ਪ੍ਰਭਾਵਸ਼ਾਲੀ ਉਪਾਅ ਹੈ। ਆਂਵਲੇ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਬੈਕਟੀਰੀਆ ਨੂੰ ਵਧਣ ਤੋਂ ਰੋਕਦੇ ਹਨ ਜੋ ਮੂੰਹ ਵਿੱਚ ਬਦਬੂ ਪੈਦਾ ਕਰਦੇ ਹਨ। ਤੁਸੀਂ ਇਸ ਨੂੰ ਚਬਾ ਕੇ ਹੌਲੀ-ਹੌਲੀ ਖਾ ਸਕਦੇ ਹੋ। ਸਾਹ ਦੀ ਬਦਬੂ ਦੀ ਸਮੱਸਿਆ ਨੂੰ ਦੂਰ ਕਰਨ ਲਈ ਇਹ ਇੱਕ ਪ੍ਰਭਾਵਸ਼ਾਲੀ ਉਪਾਅ ਹੈ। ਸੁੱਕੇ ਆਂਵਲੇ ਨੂੰ ਮੂੰਹ ਵਿੱਚ ਚੂਸਣ ਨਾਲ ਗਰਭ ਅਵਸਥਾ ਦੌਰਾਨ ਵਾਰ-ਵਾਰ ਉਲਟੀਆਂ ਆਉਣਾ ਅਤੇ ਜੀ ਕੱਚਾ ਹੋਣਾ ਵਰਗੀਆਂ ਸਮੱਸਿਆਵਾਂ ਵਿੱਚ ਬਹੁਤ ਰਾਹਤ ਮਿਲਦੀ ਹੈ। ਗਰਭਵਤੀ ਔਰਤਾਂ ਨੂੰ ਖਾਸ ਤੌਰ ‘ਤੇ ਸੁੱਕੇ ਆਂਵਲੇ ਦੀ ਵਰਤੋਂ ਕਰਨੀ ਚਾਹੀਦੀ ਹੈ। ਇਸ ਦਾ ਸੇਵਨ ਕਰਨ ਨਾਲ ਮਾਂ ਦੇ ਸਰੀਰ ਨੂੰ ਆਂਵਲੇ ਵਿੱਚ ਮੌਜੂਦ ਵਿਟਾਮਿਨ ਅਤੇ ਹੋਰ ਪੋਸ਼ਕ ਤੱਤ ਵੀ ਮਿਲਦੇ ਹਨ। ਪੇਟ ਦਰਦ ਤੋਂ ਰਾਹਤ ਲਈ ਸੁੱਕੇ ਆਵਲੇ ਦਾ ਸੇਵਨ ਕਰਨ ਚਾਹੀਦਾ ਹੈ ਕਿਉਂਕਿ ਸੁੱਕਾ ਆਂਵਲਾ ਪੌਲੀਫੇਨੌਲ (Polyphenols) ਨਾਮਕ ਐਂਟੀ-ਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਪੇਟ ਦੇ ਜ਼ਹਿਰੀਲੇ ਤੱਤਾਂ ਨੂੰ ਘੱਟ ਕਰਦਾ ਹੈ। ਇਸ ਲਈ ਜੇਕਰ ਪੇਟ ‘ਚ ਜਲਨ ਜਾਂ ਕੜਵੱਲ ਵਰਗੀ ਸ਼ਿਕਾਇਤ ਹੈ ਤਾਂ ਸੁੱਕੇ ਆਂਵਲੇ ਦੀ ਵਰਤੋਂ ਨਾਲ ਇਸ ‘ਚ ਕਾਫੀ ਰਾਹਤ ਮਿਲਦੀ ਹੈ।

Related Post