post

Jasbeer Singh

(Chief Editor)

Latest update

ਜਸਟਿਨ ਬੀਬਰ ਵੱਲੋਂ ਅਨੰਤ-ਰਾਧਿਕਾ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ

post-img

ਜਸਟਿਨ ਬੀਬਰ ਵੱਲੋਂ ਅਨੰਤ-ਰਾਧਿਕਾ ਦੇ ਵਿਆਹ ਸਮਾਗਮ ਦੀਆਂ ਤਸਵੀਰਾਂ ਸਾਂਝੀਆਂ ਮੁੰਬਈ, 7 ਜੁਲਾਈ : ਪੌਪ ਗਾਇਕ ਜਸਟਿਨ ਬੀਬਰ ਨੇ ਅਰਬਪਤੀ ਮੁਕੇਸ਼ ਅੰਬਾਨੀ ਦੇ ਬੇਟੇ ਅਨੰਤ ਅੰਬਾਨੀ ਅਤੇ ਉਸ ਦੀ ਮੰਗੇਤਰ ਰਾਧਿਕਾ ਮਰਚੈਂਟ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸਾਂਝੀਆਂ ਕੀਤੀਆਂ ਹਨ। ਇਸ ਤੋਂ ਇਲਾਵਾ ਇਸ ਸਮਾਗਮ ਦੀਆਂ ਵੀਡੀਓਜ਼ ਵੀ ਇੰਸਟਾਗਰਾਮ ’ਤੇ ਸਾਂਝੀਆਂ ਕੀਤੀਆਂ ਗਈਆਂ ਹਨ । ਜਸਟਿਨ ਬੀਬਰ ਨੇ ਸਮਾਗਮ ਵਿਚ ਆਪਣੇ ਮਕਬੂਲ ਗੀਤਾਂ ਨਾਲ ਹਾਜ਼ਰੀਨ ਨੂੰ ਨਚਾਇਆ। ਬੀਬਰ (30) ਆਪਣੀ ਪੇਸ਼ਕਾਰੀ ਦੇਣ ਤੋਂ ਬਾਅਦ ਮਿਆਮੀ ਰਵਾਨਾ ਹੋ ਗਏ। ਉਸ ਨੇ ਸ਼ਨਿਚਰਵਾਰ ਰਾਤ ਇੰਸਟਾਗ੍ਰਾਮ ’ਤੇ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ। ਜਸਟਿਨ ਬੀਬਰ ਨੂੰ ਦੋ ਵਾਰ ਗ੍ਰੈਮੀ ਐਵਾਰਡ ਨਾਲ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਪੌਪ ਗਾਇਕ ਨੇ ਅਨੰਤ ਅਤੇ ਰਾਧਿਕਾ ਦੇ ਸੰਗੀਤ ਸਮਾਗਮ ਵਿੱਚ ਗੀਤ ਗਾਉਣ ਲਈ ਇਕ ਕਰੋੜ ਅਮਰੀਕੀ ਡਾਲਰ ਫੀਸ ਲਈ ਹੈ।

Related Post