post

Jasbeer Singh

(Chief Editor)

National

ਕੋਲਕਾਤਾ ਦੇ ਐਸ. ਐਨ ਬੈਨਰਜੀ ਰੋਡ `ਤੇ ਹੋਏ ਧਮਾਕੇ `ਚ ਇਕ ਵਿਅਕਤੀ ਜ਼ਖਮੀ

post-img

ਕੋਲਕਾਤਾ ਦੇ ਐਸ. ਐਨ ਬੈਨਰਜੀ ਰੋਡ `ਤੇ ਹੋਏ ਧਮਾਕੇ `ਚ ਇਕ ਵਿਅਕਤੀ ਜ਼ਖਮੀ ਕੋਲਕਾਤਾ : ਕੋਲਕਾਤਾ ਦੇ ਐਸਐਨ ਬੈਨਰਜੀ ਰੋਡ `ਤੇ ਹੋਏ ਧਮਾਕੇ ਵਿਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ। ਧਮਾਕੇ ਤੋਂ ਬਾਅਦ ਕੋਲਕਾਤਾ ਪੁਲਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਅੱਜ ਦੁਪਹਿਰ 1.45 ਵਜੇ ਦੇ ਕਰੀਬ ਵਾਪਰੀ, ਤਾਲਤਾਲਾ ਪੁਲਸ ਸਟੇਸ਼ਨ ਨੂੰ ਬਲੋਚਮੈਨ ਸੇਂਟ ਅਤੇ ਐਸਐਨ ਬੈਨਰਜੀ ਰੋਡ ਨੇੜੇ ਧਮਾਕਾ ਹੋਣ ਦੀ ਸੂਚਨਾ ਮਿਲੀ। ਪੁਲਿਸ ਨੂੰ ਦੱਸਿਆ ਗਿਆ ਕਿ ਧਮਾਕੇ `ਚ ਇਕ ਵਿਅਕਤੀ ਜ਼ਖਮੀ ਹੋ ਗਿਆ ਹੈ, ਜੋ ਕਿਚਨ ਲਿਫਟਰ ਦੱਸਿਆ ਜਾ ਰਿਹਾ ਹੈ।ਪੁਲਸ ਦੀ ਟੀਮ ਤੁਰੰਤ ਮੌਕੇ `ਤੇ ਪਹੁੰਚੀ ਅਤੇ ਜ਼ਖਮੀ ਨੂੰ ਹਸਪਤਾਲ ਪਹੁੰਚਾਇਆ ਗਿਆ। ਵਿਅਕਤੀ ਦੇ ਸੱਜੇ ਗੁੱਟ `ਤੇ ਸੱਟ ਲੱਗੀ ਹੈ। ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਇੱਕ ਪਲਾਸਟਿਕ ਦਾ ਬੈਗ ਰੱਖਿਆ ਹੋਇਆ ਸੀ ਜਿਸ ਵਿੱਚ ਧਮਾਕਾ ਹੋਇਆ।ਪੁਲਸ ਨੇ ਧਮਾਕੇ ਵਾਲੀ ਥਾਂ ਨੂੰ ਘੇਰ ਲਿਆ ਹੈ ਅਤੇ ਅਗਲੇਰੀ ਜਾਂਚ ਲਈ ਬੀਡੀਡੀਐਸ ਟੀਮ ਨੂੰ ਬੁਲਾਇਆ ਗਿਆ ਹੈ। ਬੀਡੀਡੀਐਸ ਟੀਮ ਨੇ ਮੌਕੇ ’ਤੇ ਮੌਜੂਦ ਬੈਗ ਅਤੇ ਆਲੇ-ਦੁਆਲੇ ਦੀਆਂ ਚੀਜ਼ਾਂ ਦੀ ਜਾਂਚ ਕੀਤੀ। ਇਸ ਤੋਂ ਬਾਅਦ ਉਸ ਸੜਕ `ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਧਮਾਕੇ ਤੋਂ ਬਾਅਦ ਪੁਲਿਸ ਨੇ ਐਸਐਨ ਰੋਡ `ਤੇ ਆਵਾਜਾਈ ਰੋਕ ਦਿੱਤੀ ਸੀ।ਧਮਾਕੇ `ਚ ਜ਼ਖਮੀ ਹੋਏ ਵਿਅਕਤੀ ਦੀ ਪਛਾਣ ਬੱਪੀ ਦਾਸ ਵਜੋਂ ਹੋਈ ਹੈ, ਜਿਸ ਦੀ ਉਮਰ 58 ਸਾਲ ਦੱਸੀ ਜਾ ਰਹੀ ਹੈ। ਵਿਅਕਤੀ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਉਸ ਦਾ ਕੋਈ ਪੇਸ਼ਾ ਨਹੀਂ ਹੈ। ਉਹ ਇਧਰ-ਉਧਰ ਘੁੰਮਦਾ ਰਿਹਾ ਹੈ। ਹਾਲ ਹੀ ਵਿੱਚ ਐਸਐਨ ਬੈਨਰਜੀ ਰੋਡ ਦੇ ਫੁੱਟਪਾਥ ਉੱਤੇ ਰਹਿਣਾ ਸ਼ੁਰੂ ਕੀਤਾ।

Related Post