ਮੁਅੱਤਲ ਕਾਂਗਰਸੀ ਵਿਧਾਇਕ ਵਿਰੁੱਧ ਸੈਕਸ ਸ਼ੋਸ਼ਣ ਦਾ ਨਵਾਂ ਮਾਮਲਾ ਤਿਰੂਵਨੰਤਪੁਰਮ, 3 ਦਸੰਬਰ 2025 : ਸੈਕਸ ਸ਼ੋਸ਼ਣ ਦੇ ਮਾਮਲੇ `ਚ ਗ੍ਰਿਫ਼ਤਾਰੀ ਤੋਂ ਬਚਣ ਲਈ ਫਰਾਰ ਕੇਰਲ ਦੇ ਵਿਧਾਇਕ ਰਾਹੁਲ ਮਮਕੂਟਾਥਿਲ ਦੀ ਭਾਲ ਜਾਰੀ ਹੈ। ਇਕ ਹੋਰ ਔਰਤ ਨੇ ਵੀ ਮੁਅੱਤਲ ਕਾਂਗਰਸੀ ਵਿਧਾਇਕ ਵਿਰੁੱਧ ਸੈਕਸ ਸ਼ੋਸ਼ਣ ਦਾ ਨਵਾਂ ਮਾਮਲਾ ਦਰਜ ਕਰਵਾਇਆ ਹੈ। ਨਵੀਂ ਸਿ਼ਕਾਇਤ ਵਿਚ ਔਰਤ ਨੇ ਕੀ ਆਖਿਆ ਕੇਰਲ ਤੋਂ ਬਾਹਰ ਰਹਿਣ ਵਾਲੀ 23 ਸਾਲਾ ਔਰਤ ਨੇ ਪਾਰਟੀ ਹਾਈ ਕਮਾਨ ਤੇ ਕੇਰਲ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਈ-ਮੇਲ ਰਾਹੀਂ ਸਿ਼ਕਾਇਤ ਭੇਜੀ ਹੈ। ਪਿਛਲੇ ਹਫ਼ਤੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੂੰ ਸੌਂਪੀ ਸ਼ਿਕਾਇਤ ਦੇ ਆਧਾਰ `ਤੇ ਪੁਲਸ ਵੱਲੋਂ ਸੈਕਸ ਸ਼ੋਸ਼ਣ ਤੇ ਜ਼ਬਰਦਸਤੀ ਗਰਭਪਾਤ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਮਮਕੂਟਾਥਿਲ ਫਰਾਰ ਹੈ । ਨਵੀਂ ਸਿ਼ਕਾਇਤ `ਚ ਔਰਤ ਨੇ ਕਥਿਤ ਤੌਰ `ਤੇ ਕਿਹਾ ਹੈ ਕਿ ਮਮਕੂਟਾਥਿਲ ਨੇ ਵਿਆਹ ਦੇ ਝੂਠੇ ਵਾਅਦੇ ਕਰ ਕੇ ਉਸ ਦਾ ਸ਼ੋਸ਼ਣ ਕੀਤਾ ਤੇ ਮਾਨਸਿਕ ਤੌਰ `ਤੇ ਤਸੀਹੇ ਦਿੱਤੇ ।
