ਬਾਬਰੀ ਸ਼ੈਲੀ ਦੀ ਮਸਜਿਦ ਦੇ ਨਿਰਮਾਣ `ਚ ਕੋਈ ਦਖ਼ਲ ਨਹੀਂ : ਹਾਈ ਕੋਰਟ
- by Jasbeer Singh
- December 6, 2025
ਬਾਬਰੀ ਸ਼ੈਲੀ ਦੀ ਮਸਜਿਦ ਦੇ ਨਿਰਮਾਣ `ਚ ਕੋਈ ਦਖ਼ਲ ਨਹੀਂ : ਹਾਈ ਕੋਰਟ ਕੋਲਕਾਤਾ, 6 ਦਸੰਬਰ 2025 : ਕਲਕੱਤਾ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ ਦੇ ਮੁਰਸਿ਼ਦਾਬਾਦ ਦੇ ਬੇਲਡਾਂਗਾ `ਚ ਅਯੁੱਧਿਆ ਦੀ ਬਾਬਰੀ ਮਸਜਿਦ ਦੀ ਤਰਜ਼ `ਤੇ ਇਕ ਮਸਜਿਦ ਦੇ ਨਿਰਮਾਣ `ਚ ਦਖ਼ਲ ਦੇਣ ਤੋਂ ਇਨਕਾਰ ਕਰ ਦਿੱਤਾ, ਜਿਸ ਦੀ ਤਜਵੀਜ਼ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਵਿਧਾਇਕ ਹੁਮਾਯੂੰ ਕਬੀਰ ਨੇ ਦਿੱਤੀ ਸੀ । ਅਦਾਲਤ ਦੀ ਇਹ ਟਿੱਪਣੀ 6 ਦਸੰਬਰ ਨੂੰ ਤਜਵੀਜ਼ਤ ‘ਬਾਬਰੀ ਮਸਜਿਦ` ਲਈ ਨਿਰਧਾਰਤ ਨੀਂਹ-ਪੱਥਰ ਸਮਾਗਮ ਤੋਂ ਪਹਿਲਾਂ ਆਈ ਹੈ, ਜੋ ਮੂਲਢਾਂਚੇ ਨੂੰ ਢਾਹੁਣ ਦੀ ਵਰ੍ਹੇਗੰਢ ਵੀ ਹੈ। ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਜਿ਼ੰਮੇਵਾਰੀ ਪੱਛਮੀ ਬੰਗਾਲ ਸਰਕਾਰ ਦੀ ਹੋਵੇਗੀ : ਬੈਂਚ ਕਾਰਜਕਾਰੀ ਚੀਫ ਜਸਟਿਸ ਸੁਜੁਆਏ ਪਾਲ ਦੀ ਬੈਂਚ ਨੇ ਤਜਵੀਜ਼ਤ ਮਸਜਿਦ ਦੇ ਨੀਂਹ-ਪੱਥਰ ਸਮਾਗਮ `ਤੇ ਰੋਕ ਲਾਉਣ ਦੀ ਅਪੀਲ ਵਾਲੀ ਜਨਹਿੱਤ ਪਟੀਸ਼ਨ `ਤੇ ਸੁਣਵਾਈ ਤੋਂ ਬਾਅਦ ਹੁਕਮ ਦਿੱਤਾ ਕਿ ਕਾਨੂੰਨ ਅਤੇ ਵਿਵਸਥਾ ਬਣਾਈ ਰੱਖਣ ਦੀ ਜਿ਼ੰਮੇਵਾਰੀ ਪੱਛਮੀ ਬੰਗਾਲ ਸਰਕਾਰ ਦੀ ਹੋਵੇਗੀ। ਵੀਰਵਾਰ ਨੂੰ ਦਰਜ ਜਨਹਿੱਤ ਪਟੀਸ਼ਨ `ਚ ਇਸ ਆਧਾਰ `ਤੇ ਸਮਾਗਮ `ਤੇ ਰੋਕ ਲਾਉਣ ਦੀ ਅਪੀਲ ਕੀਤੀ ਗਈ ਸੀ ਕਿ ਇਸ ਸਮਾਗਮ ਨਾਲ ਖੇਤਰ `ਚ ਫਿਰਕੂ ਸਦਭਾਵਨਾ ਵਿਗੜ ਸਕਦੀ ਹੈ।
