post

Jasbeer Singh

(Chief Editor)

Latest update

ਰੰਗਮੰਚ ਤੋਂ ਸਿਆਸੀ ਮੰਚ ਤਕ ਦਾ ਸਫ਼ਰ ਤੈਅ ਕਰਨ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ

post-img

ਸਿਆਸਤ ’ਚ ਨਿੱਤ ਨਵੇਂ ਤਜਰਬੇ ਹੋ ਰਹੇ ਹਨ। ਸਿਆਸੀਆਂ ਪਾਰਟੀਆਂ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਢੰਗ ਤਰੀਕਾ ਅਪਣਾ ਸਕਦੀਆਂ ਹਨ। ਅਦਾਕਾਰਾਂ ਅਤੇ ਗਾਇਕ ਕਲਾਕਾਰਾਂ ਨੂੰ ਸਿਆਸਤ ਦੀ ਚੇਟਕ ਸਿਆਸੀ ਪਾਰਟੀ ਦੀ ਇਸ ਜਿੱਤ ਦੀ ਭੁੱਖ ’ਚੋਂ ਹੀ ਪੈਦਾ ਹੋਈ। ਉਹ ਕਲਾਕਾਰਾਂ ਦੀ ਹਰਮਨਪਿਆਰਤਾ ਨੂੰ ਭੁਨਾਉਣ ਲਈ ਕੋਈ ਵੀ ਮੌਕਾ ਹੱਥੋਂ ਨਹੀਂ ਖੁੰਝਾਉਣਾ ਚਾਹੁੰਦੀਆਂ। ਸਿਆਸਤ ’ਚ ਨਿੱਤ ਨਵੇਂ ਤਜਰਬੇ ਹੋ ਰਹੇ ਹਨ। ਸਿਆਸੀਆਂ ਪਾਰਟੀਆਂ ਜਿੱਤ ਯਕੀਨੀ ਬਣਾਉਣ ਲਈ ਕੋਈ ਵੀ ਢੰਗ ਤਰੀਕਾ ਅਪਣਾ ਸਕਦੀਆਂ ਹਨ। ਅਦਾਕਾਰਾਂ ਅਤੇ ਗਾਇਕ ਕਲਾਕਾਰਾਂ ਨੂੰ ਸਿਆਸਤ ਦੀ ਚੇਟਕ ਸਿਆਸੀ ਪਾਰਟੀ ਦੀ ਇਸ ਜਿੱਤ ਦੀ ਭੁੱਖ ’ਚੋਂ ਹੀ ਪੈਦਾ ਹੋਈ। ਉਹ ਕਲਾਕਾਰਾਂ ਦੀ ਹਰਮਨਪਿਆਰਤਾ ਨੂੰ ਭੁਨਾਉਣ ਲਈ ਕੋਈ ਵੀ ਮੌਕਾ ਹੱਥੋਂ ਨਹੀਂ ਖੁੰਝਾਉਣਾ ਚਾਹੁੰਦੀਆਂ। ਹੁਣ ਕਲਾਕਾਰ ਨੂੰ ਵੀ ਸੱਤਾ ਦਾ ਨਸ਼ਾ ਹੋਣ ਲੱਗਾ ਹੈ ਅਤੇ ਉਹ ਚੋਣ ਮੈਦਾਨ ’ਚ ਨਿੱਤਰ ਰਹੇ ਹਨ। ਕਲਾ ਦੀ ਤਾਕਤ ਜਦ ਕੁਰਸੀ ਦੀ ਤਾਕਤ ਨਾਲ ਮਿਲ ਜਾਂਦੀ ਹੈ ਤਾਂ ਨਿਰਸੰਦੇਹ ਸਮਾਜ ਉਸਾਰੂ ਤਬਦੀਲੀ ਦੇ ਰਾਹ ਪੈ ਜਾਂਦਾ ਹੈ। ਸੰਵੇਦਨਸ਼ੀਲ ਮਨ ਹੀ ਸਿਆਸਤ ’ਚ ਕੁਝ ਨਵਾਂ ਕਰ ਸਕਦਾ ਹੈ। ਇਨ੍ਹਾਂ ਸੰਵੇਦਨਾਵਾਂ ਨਾਲ ਜਦ ਇਕ ਕਲਾਕਾਰ ਰਾਜਸੀ ਮਾਹੌਲ ’ਚ ਪਹੁੰਚਦਾ ਹੈ ਤਾਂ ਉਸ ਦੇ ਵਿਚਾਰਾਂ ਦਾ ਪ੍ਰਭਾਵ ਉਸ ਦੇ ਕੰਮ ’ਚੋਂ ਵੀ ਝਲਕਦਾ ਹੈ। ਪੰਜਾਬ ਦੇ ਕਈ ਗਾਇਕਾਂ ਅਤੇ ਅਦਾਕਾਰਾਂ ਨੇ ਰਾਜਨੀਤੀ ਦੇ ਖੇਤਰ ’ਚ ਪਹੁੰਚ ਕੇ ਨਾ ਸਿਰਫ਼ ਆਪਣੇ ਵਿਚਾਰਾਂ ਨਾਲ ਹੋਰ ਨੇਤਾਵਾਂ ਦੀ ਸੋਚ ਨੂੰ ਪ੍ਰਭਾਵਿਤ ਕੀਤਾ ਹੈ ਬਲਕਿ ਜਨਤਾ ਨੂੰ ਵੀ ਆਪਣਾ ਮੁਰੀਦ ਬਣਾਇਆ ਹੈ। ਕਾਮੇਡੀ ਕਿੰਗ ਤੋਂ ਸੰਸਦ ਮੈਂਬਰ ਤੇ ਫਿਰ ਮੁੱਖ ਮੰਤਰੀ ਬਣੇ ਭਗਵੰਤ ਮਾਨ ਪੰਜਾਬੀ ਦੇ ਪ੍ਰਸਿੱਧ ਹਾਸਰਸ ਕਲਾਕਾਰ ਭਗਵੰਤ ਮਾਨ ਇਕ ਅਜਿਹੀ ਸ਼ਖ਼ਸੀਅਤ ਹਨ, ਜਿਨ੍ਹਾਂ ਰਾਜਨੀਤੀ ਦੇ ਖੇਤਰ ’ਚ ਲਗਾਤਰ ਬੁਲੰਦੀਆਂ ਨੂੰ ਛੂੰਹਦੇ ਹੋਏ ਜਿੱਥੇ ਦੋ ਵਾਰ ਲੋਕ ਸਭਾ ਮੈਂਬਰ ਚੁਣੇ ਜਾਣ ਦਾ ਮਾਣ ਹਾਸਲ ਕੀਤਾ, ਉੱਥੇ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੰਤਰੀ ਦੇ ਚਿਹਰੇ ਵਜੋਂ ਜਿੱਤ ਦਰਜ ਕਰ ਕੇ 16 ਮਾਰਚ 2022 ਨੂੰ ਸਹੁੰ ਚੁੱਕ ਕੇ ਪੰਜਾਬ ਦੇ ਮੁੱਖ ਮੰਤਰੀ ਬਣੇ। ਲੋਕ ਸਭਾ ਮੈਂਬਰ ਵਜੋਂ ਉਨ੍ਹਾਂ ਪੰਜਾਬ ਦੇ ਅਹਿਮ ਮਸਲਿਆਂ ਨੂੰ ਜ਼ੋਰਦਾਰ ਢੰਗ ਨਾਲ ਚੁੱਕਦਿਆਂ ਬਹੁਤ ਜ਼ਿਆਦਾ ਹਰਮਨਪਿਆਰਤਾ ਹਾਸਲ ਕੀਤੀ। ਭਗਵੰਤ ਮਾਨ ਕਲਾਕਾਰੀ ਤੇ ਅਦਾਕਾਰੀ ਦੀ ਦੁਨੀਆ ਦੇ ਕਾਮੇਡੀ ਕਿੰਗ ਵਜੋਂ ਜਾਣੇ ਜਾਂਦੇ ਰਹੇ ਹਨ। ਉਨ੍ਹਾਂ ਨੇ 1992 ਤੋਂ ਆਪਣਾ ਹਾਸਕਰ ਕਲਾਕਾਰ ਵਜੋਂ ਸਫ਼ਰ ਸ਼ੁਰੂ ਕੀਤਾ ਸੀ ਅਤੇ ਆਪਣਾ ਪਹਿਲਾ ਕਾਮੇਡੀ ਗੀਤ ‘ਗੋਭੀ ਦੀਏ ਕੱਚੀਏ ਵਪਾਰਨੇ’ ਗਾ ਕੇ ਵਾਹ-ਵਾਹ ਖੱਟੀ ਸੀ। ਉਨ੍ਹਾਂ 13 ਦੇ ਕਰੀਬ ਪੰਜਾਬੀ ਫਿਲਮਾਂ ’ਚ ਅਦਾਕਾਰੀ ਵੀ ਕੀਤੀ। ਭਗਵੰਤ ਮਾਨ ਦਾ ਸਿਆਸੀ ਸਫ਼ਰ 2011 ’ਚ ਉਦੋਂ ਸ਼ੁਰੂ ਹੋਇਆ ਸੀ ਜਦੋਂ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਨਾਲੋਂ ਵੱਖ-ਵੱਖ ਹੋ ਕੇ ‘ਪੀਪਲਜ਼ ਪਾਰਟੀ ਆਫ ਪੰਜਾਬ’ (ਪੀਪੀਪੀ) ਬਣਾਈ ਸੀ, ਤਾਂ ਉਹ ਉਸ ’ਚ ਸ਼ਾਮਲ ਹੋ ਗਏ। ਪੀਪੀਪੀ ਦੀ ਟਿਕਟ ’ਤੇ ਉਨ੍ਹਾਂ ਨੇ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲਹਿਰਗਾਗਾ ਹਲਕੇ ਤੋਂ ਕਾਂਗਰਸ ਦੀ ਸੀਨੀਅਰ ਆਗੂ ਰਾਜਿੰਦਰ ਕੌਰ ਭੱਠਲ ਖ਼ਿਲਾਫ਼ ਚੋਣ ਲੜੀ ਪਰ ਹਾਰ ਗਏ। ਇਨ੍ਹਾਂ ਚੋਣਾਂ ਤੋਂ ਬਾਅਦ ਮਨਪ੍ਰੀਤ ਬਾਦਲ ਦੀ ਪੀਪੀਪੀ ਪਾਰਟੀ ਟੁੱਟ ਗਈ ਅਤੇ ਉਹ ਕਾਂਗਰਸ ’ਚ ਸ਼ਾਮਲ ਹੋਏ ਜਦੋਂਕਿ ਭਗਵੰਤ ਮਾਨ 2014 ’ਚ ਨਵੀਂ ਬਣੀ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਏ। 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਸੰਗਰੂਰ ਹਲਕੇ ਤੋਂ ਚੋਣ ਲੜੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਖਦੇਵ ਸਿੰਘ ਢੀਂਡਸਾ ਨੂੰ ਹਰਾ ਕੇ ਜਿੱਤ ਦਰਜ ਕੀਤੀ। 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਉਨ੍ਹਾਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਜਲਾਲਾਬਾਦ ਹਲਕੇ ਤੋਂ ਚੋਣ ਲੜੀ ਪਰ ਹਾਰ ਗਏ।

Related Post