

18 ਸਾਲਾਂ ਦੀ ਨੌਕਰੀ ਵਿਚ ਤਨਖਾਹ 4 ਕਰੋੜ ਤੇ ਜਾਇਦਾਦ 80 ਕਰੋੜ ਨਵੀਂ ਦਿੱਲੀ, 16 ਜੁਲਾਈ 2025 : ਭਾਰਤ ਸਰਕਾਰ ਦੇ ਇਕ ਆਈ. ਆਰ. ਐਸ. ਅਧਿਕਾਰੀ ਜਿਸਨੂੰ ਕੁੱਝ ਦਿਨ ਪਹਿਲਾਂ ਭਾਰਤ ਦੇਸ਼ ਦੀ ਕੇਂਦਰੀ ਜਾਂਚ ਏਜੰਸੀ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ (ਸੀ. ਬੀ. ਆਈ.) ਵਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਸੀ. ਬੀ. ਆਈ. ਵਲੋਂ ਕੀਤੀ ਗਈ ਜਾਂਚ ਦੌਰਾਨ 18 ਸਾਲਾਂ ਦੀ ਨੌਕਰੀ ਦੌਰਾਨ ਮਿਲਣ ਵਾਲੀ ਤਨਖਾਹ ਮੁਤਾਬਕ 4 ਕਰੋੜ ਦੀ ਥਾਂ 80 ਕਰੋੜ ਦੀ ਜਾਇਦਾਦ ਹੋਣ ਦੀ ਗੱਲ ਸਾਹਮਣੇ ਆਈ ਹੈ। ਕੌਣ ਹੈ ਇਹ ਅਧਿਕਾਰੀ ਤੇ ਜਿਸਨੂੰ ਕੀਤਾ ਗਿਆ ਸੀ ਗ੍ਰਿਫ਼ਤਾਰ ਆਈ. ਆਰ. ਐਸ. ਅਧਿਕਾਰੀ ਡਾ. ਅਮਿਤ ਸਿੰਘਲ ਜਿਸਨੂੰ ਕੋਪਨਹੇਗਨ ਹਾਸਪਿਟੈਲਿਟੀ ਦੇ ਡਾਇਰੈਕਟਰ ਅਤੇ ਲਾ ਪਿਨੋਜ਼ ਪੀਜ਼ਾ ਫਰੈਂਚਾਇਜ਼ੀ ਦੇ ਮਾਲਕ ਤੋਂ 25 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਦੀ ਕੀਤੀ ਗਈ ਜਾਂਚ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਪਿਛਲੇ 18 ਸਾਲਾਂ ਵਿੱਚ ਸਿੰਘਲ ਨੂੰ ਆਪਣੇ ਖਾਤੇ ਵਿੱਚ ਲਗਭਗ 4 ਕਰੋੜ ਰੁਪਏ ਦੀ ਤਨਖ਼ਾਹ ਮਿਲੀ ਸੀ। ਸਿ਼ਕਾਇਤਕਰਤਾ ਨੇ ਸੀ. ਬੀ. ਆਈ. ਨੂੰ ਦਿੱਤੀ ਸਿ਼ਕਾਇਤ ਵਿਚ ਕੀ ਦੱਸਿਆ ਸੀ ਸੀ. ਬੀ. ਆਈ. ਨੂੰ ਦਿੱਤੀ ਸਿ਼ਿਕਾਇਤ ਵਿੱਚ ਸਿ਼ਕਾਇਤਕਰਤਾ ਲਾ ਪਿਨੋਜ਼ ਪੀਜ਼ਾ ਫਰੈਂਚਾਇਜ਼ੀ ਦੇ ਮਾਲਕ ਸਨਮ ਕਪੂਰ ਨੇ ਕਿਹਾ ਸੀ ਕਿ ਉਹ ਸਿੰਘਲ ਨੂੰ ਸਾਲ 2019 ਵਿੱਚ ਮਿਲਿਆ ਸੀ ਤੇ ਉਸ ਸਮੇਂ ਆਈਆਰਐਸ ਸਿੰਘਲ ਮੁੰਬਈ ਦੇ ਕਸਟਮ ਵਿਭਾਗ ਵਿੱਚ ਸੰਯੁਕਤ ਨਿਰਦੇਸ਼ਕ ਵਜੋਂ ਤਾਇਨਾਤ ਸਨ। ਦੋਵਾਂ ਨੇ ਪਾਰਕਰ ਇੰਪੈਕਸ ਰਾਹੀਂ ਮੁੰਬਈ ਵਿੱਚ ਇੱਕ ਮਾਸਟਰ ਫਰੈਂਚਾਇਜ਼ੀ ਲਈ ਇੱਕ ਵਪਾਰਕ ਸੌਦਾ ਕੀਤਾ ਸੀ ਪਰ ਆਪਸੀ ਮਤਭੇਦਾਂ ਕਾਰਨ ਇਹ ਸੌਦਾ ਟੁੱਟ ਗਿਆ। ਉਨ੍ਹਾਂ ਦੱਸਿਆ ਕਿ ਕੁਝ ਸਮਾਂ ਪਹਿਲਾਂ ਕਪੂਰ ਨੇ ਸੀ. ਬੀ. ਆਈ. ਨੂੰ ਸਿ਼ਕਾਇਤ ਕੀਤੀ ਸੀ ਕਿ ਸਿੰਘਲ 45 ਲੱਖ ਰੁਪਏ ਦੀ ਰਿਸ਼ਵਤ ਮੰਗ ਰਿਹਾ ਹੈ। ਸੀ. ਬੀ. ਆਈ. ਨੇ ਸਿੰਘਲ ਅਤੇ ਵਿਚੋਲੇ ਹਰਸ਼ ਕੋਟਕ ਨੂੰ 25 ਲੱਖ ਰੁਪਏ ਰਿਸ਼ਵਤ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਸੀ ।