ਭਾਜਪਾ ਦੇ ਸੀਨੀਅਰ ਨੇਤਾ ਵਿਜੇ ਕੁਮਾਰ ਮਲਹੋਤਰਾ ਸਵਰਗ ਸਿਧਾਰੇ ਚੰਡੀਗੜ੍ਹ, 30 ਸਤੰਬਰ 2025 : ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਅਤੇ ਦਿੱਲੀ ਭਾਜਪਾ ਦੇ ਪਹਿਲੇ ਪ੍ਰਧਾਨ ਪ੍ਰੋ. ਵਿਜੇ ਕੁਮਾਰ ਮਲਹੋਤਰਾ ਦਾ 94 ਸਾਲ ਦੀ ਉਮਰ ਵਿੱਚ ਸਵਰਗ ਸਿਧਾਰ ਗਏ ਹਨ। ਦੱਸਣਯੋਗ ਹੈ ਕਿ ਮਲਹੋਤਰਾ ਲੰਬੇ ਸਮੇਂ ਤੋਂ ਦਿੱਲੀ ਦੇ ਏਮਜ਼ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਸਨ। ਕੌਣ ਸਨ ਵਿਜੈ ਮਲਹੋਤਰਾ ਵਿਜੈ ਕੁਮਾਰ ਮਲਹੋਤਰਾ ਸਿਰਫ਼ ਇੱਕ ਸਿਆਸਤਦਾਨ ਹੀ ਨਹੀਂ ਸਨ ਸਗੋਂ ਇੱਕ ਅਕਾਦਮਿਕ ਵੀ ਸਨ। ਉਨ੍ਹਾਂ ਨੇ ਹਿੰਦੀ ਸਾਹਿਤ ਵਿੱਚ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। ਵਿਜੇ ਕੁਮਾਰ ਮਲਹੋਤਰਾ ਜਿਨ੍ਹ੍ਹਾਂ ਦਾ ਜਨਮ 3 ਦਸੰਬਰ 1931 ਨੂੰ ਲਾਹੌਰ, ਪੰਜਾਬ (ਹੁਣ ਪਾਕਿਸਤਾਨ) ਵਿੱਚ ਹੋਇਆ ਸੀ। ਉਹ ਕਵੀਰਾਜ ਖਜਾਨ ਚੰਦ ਦੇ ਸੱਤ ਬੱਚਿਆਂ ਵਿੱਚੋਂ ਚੌਥੇ ਸਨ। ਮਲਹੋਤਰਾ ਭਾਰਤੀ ਰਾਜਨੀਤੀ ਅਤੇ ਖੇਡ ਪ੍ਰਸ਼ਾਸਨ ਵਿੱਚ ਆਪਣੀ ਪ੍ਰਮੁੱਖਤਾ ਲਈ ਜਾਣੇ ਜਾਂਦੇ ਸਨ। ਉਹ ਦਿੱਲੀ ਪ੍ਰਦੇਸ਼ ਜਨਤਾ ਸੰਘ ਦੇ ਪ੍ਰਧਾਨ (1972-1975) ਅਤੇ ਦੋ ਵਾਰ ਦਿੱਲੀ ਭਾਜਪਾ ਦੇ ਪ੍ਰਧਾਨ (1977-1980, 1980-1984) ਰਹੇ। ਉਨ੍ਹਾਂ ਦੇ ਸਰਗਰਮ ਯੋਗਦਾਨ ਨੇ ਭਾਜਪਾ ਨੂੰ ਦਿੱਲੀ ਵਿਚ ਮਜ਼ਬੂਤ ਪੈਰ ਜਮਾਉਣ ਵਿਚ ਮਦਦ ਕੀਤੀ।

