post

Jasbeer Singh

(Chief Editor)

Latest update

Heat Wave Temperature ਹਫ਼ਤਾ ਭਰ ਹੋਰ ਜਾਰੀ ਰਹਿਣ ਦੇ ਆਸਾਰ

post-img

ਅੱਤ ਦੀ ਗਰਮੀ ਅਤੇ Heat Wave Temperature ਦਾ ਕਹਿਰ ਅੱਜ ਦਿਨ ਢਲਦੇ ਤੱਕ ਸਮੁੱਚੀ ਕਾਇਨਾਤ ਨੂੰ ਝੁਲਸਾਉਂਦਾ ਰਿਹਾ। ਬਠਿੰਡਾ ’ਚ ਅੱਜ ਦਿਨ ਦਾ ਪਾਰਾ 44.6 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ। ਮੌਸਮ ਜਾਣਕਾਰਾਂ ਦਾ ਕਹਿਣਾ ਹੈ ਕਰੀਬ ਇੱਕ ਹਫ਼ਤਾ ਗਰਮੀ ਆਪਣੇ ਕਹਿਰ ਦਾ ਹੋਰ ਰੰਗ ਵਿਖਾਵੇਗੀ। 13-14 ਜੂਨ ਤੋਂ ਅਸਮਾਨ ’ਤੇ ਖੱਖ (ਗਹਿਰ) ਚੜ੍ਹਨੀ ਸ਼ੁਰੂ ਹੋ ਜਾਵੇਗੀ।

Heat Wave Temperature

ਭਾਫਿਲਹਾਲ ਮੌਸਮ ਵਿਭਾਗ ਵੱਲੋਂ ਜੇਠ ਮਹੀਨੇ ਦੇ ਰਹਿੰਦੇ ਬਾਕੀ ਦਿਨ ਇਸੇ ਤਰ੍ਹਾਂ ਤਪਣ ਦੀ ਪੇਸ਼ੀਨਗੋਈ ਕੀਤੀ ਜਾ ਰਹੀ ਹੈ। ਆਈਐੱਮਡੀ ਵੱਲੋਂ 16 ਜੂਨ ਤੱਕ ‘ਯੈਲੋ ਅਲਰਟ’ ਜਾਰੀ ਕਰਕੇ India Heat Wave ਗਰਮ ਅਤੇ ਖੁਸ਼ਕ ਰਹਿਣ ਦੀ ਭਵਿੱਖਬਾਣੀ ਕਰ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਲੂ ਦੇ ਦੌਰ ਦੀ ਇਹ ਆਖ਼ਰੀ ਦਸਤਕ ਹੈ ਅਤੇ ਇਸ ਤੋਂ ਬਾਅਦ ਪੰਜਾਬ ਵਿੱਚ ਪ੍ਰੀ-ਮੌਨਸੂਨ ਅਤੇ ਮੌਨਸੂਨ ਦੀ ਆਮਦ ਹੋਣ ਦੇ ਪ੍ਰਬਲ ਆਸਾਰ ਹਨ।

Extreme Heat Wave

ਤਕਾਜ਼ੇ ਹਨ ਕਿ 18 ਜੂਨ ਤੋਂ ਬਾਅਦ ਪ੍ਰੀ-ਮੌਨਸੂਨ ਦਾ ਪੰਜਾਬ ਅਤੇ ਗੁਆਂਢੀ ਸੂਬਿਆਂ ਹਰਿਆਣਾ ਤੇ ਰਾਜਸਥਾਨ ਵਿੱਚ ਆਗ਼ਾਜ਼ ਹੋਵੇਗਾ ਅਤੇ ਉਸ ਤੋਂ ਬਾਅਦ 20 ਅਤੇ 25 ਜੂਨ ਦਰਮਿਆਨ ਮੌਨਸੂਨ ਪੰਜਾਬ ਵਿੱਚ ਪ੍ਰਵੇਸ਼ ਕਰ ਜਾਵੇਗੀ। ਮੌਨਸੂਨ ਦੀ ਆਮਦ ਬਾਰੇ ਸਟੀਕ ਜਾਣਕਾਰੀ ਚਾਰ-ਪੰਜ ਦਿਨਾਂ ਬਾਅਦ ਮਿਲਣ ਦੀ ਸੰਭਾਵਨਾ ਹੈ। ਉਂਜ ਸਮੁੱਚੇ ਪੰਜਾਬ ’ਚੋਂ ਅੱਜ ਪਠਾਨਕੋਟ ਸਭ ਤੋਂ ਗਰਮ ਰਿਹਾ

ਇੱਥੋਂ ਦਾ Extreme Heat Wave 46.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸੇ ਤਰ੍ਹਾਂ ਮਾਲਵੇ ਦੇ ਸ਼ਹਿਰਾਂ ਮੋਗਾ ’ਚ ਤਾਪਮਾਨ 43.0, ਫ਼ਰੀਦਕੋਟ ’ਚ 45.9, ਫ਼ਿਰੋਜ਼ਪੁਰ ਅਤੇ ਬਰਨਾਲਾ 43.6 ਡਿਗਰੀ ਸੈਲਸੀਅਸ ਨੋਟ ਕੀਤਾ ਗਿਆ। ਅਗਲੇ ਦਿਨੀਂ ਦਿਨਾਂ ਸਮੇਤ ਰਾਤਾਂ ਦੇ ਤਾਪਮਾਨ ’ਚ ਹੋਰ ਇਜ਼ਾਫ਼ਾ ਹੋਣ ਦੀ ਚਿਤਾਵਨੀ ਦਿੱਤੀ ਗਈ ਹੈ।


Related Topics You Must Be Interested:

S.No.Topics
1Thailand Open Badminton Tournament
2Match Fixing IPL
3World Record Swimming

Related Post