post

Jasbeer Singh

(Chief Editor)

National

ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

post-img

ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਲੀ, 3 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲੀਆਂ ਹਨ। ਰਾਮਜਸ ਕਾਲਜ ਅਤੇ ਦੇਸ਼ਬੰਧੂ ਕਾਲਜ ਨੂੰ ਧਮਕੀ ਭਰੇ ਈਮੇਲ ਭੇਜੇ ਗਏ ਹਨ । ਈਮੇਲ ਮਿਲਣ `ਤੇ ਦਿੱਲੀ ਪੁਲਸ ਬੰਬ ਸਕੁਐਡ ਅਤੇ ਡੌਗ ਸਕੁਐਡ ਨਾਲ ਮੌਕੇ `ਤੇ ਪਹੁੰਚੀ ਅਤੇ ਦੋਵੇਂ ਕੈਂਪਸ ਖਾਲੀ ਕਰਵਾ ਲਏ ਗਏ ਪਰ ਹੁਣ ਤੱਕ ਸਰਚ ਆਪ੍ਰੇਸ਼ਨ ਵਿੱਚ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਸਮੱਗਰੀ ਨਹੀਂ ਮਿਲੀ ਹੈ। ਧਮਕੀਆਂ ਮਿਲਦਿਆਂ ਹੀ ਕਰਵਾ ਲਿਆ ਗਿਆ ਕਾਲਜ ਬਿਲਡਿੰਗ ਨੂੰ ਖਾਲੀ ਪੂਰੀ ਕਾਲਜ ਇਮਾਰਤ ਨੂੰ ਖਾਲੀ ਕਰਵਾ ਲਿਆ ਗਿਆ ਹੈ ਅਤੇ ਹਰ ਕੋਨੇ ਦੀ ਤਲਾਸ਼ੀ ਲਈ ਗਈ ਹੈ। ਦਿੱਲੀ ਪੁਲਸ ਅਨੁਸਾਰ ਅੱਜ ਪੁਲਸ ਕੰਟਰੋਲ ਰੂਮ ਨੂੰ ਇੱਕ ਫੋਨ ਆਇਆ ਕਿ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਧਮਕੀ ਭਰੇ ਈਮੇਲ ਮਿਲੇ ਹਨ ਅਤੇ ਕਾਲਜ ਪ੍ਰਸ਼ਾਸਨ ਨੇ ਪੂਰਾ ਕਾਲਜ ਖਾਲੀ ਕਰਵਾ ਲਿਆ ਹੈ । ਪੁਲਸ ਟੀਮਾਂ ਮੌਕੇ `ਤੇ ਪਹੁੰਚੀਆਂ ਪਰ ਉਨ੍ਹਾਂ ਨੂੰ ਜਾਂਚ ਵਿਚ ਕੁਝ ਨਹੀਂ ਮਿਲਿਆ । ਉਹ ਧਮਕੀ ਭਰੀ ਈਮੇਲ ਦੀ ਜਾਂਚ ਕਰ ਰਹੇ ਹਨ ਅਤੇ ਭੇਜਣ ਵਾਲੇ ਦੀ ਪਛਾਣ ਕਰਨ ਦੀ ਕੋਸਿ਼ਸ਼ ਕਰ ਰਹੇ ਹਨ, ਪਰ ਉਸ ਸਿਸਟਮ ਦਾ ਪਤਾ ਅਜੇ ਤੱਕ ਨਹੀਂ ਮਿਲਿਆ ਹੈ ਜਿਸ ਤੋਂ ਈਮੇਲ ਭੇਜਿਆ ਗਿਆ ਸੀ।

Related Post

Instagram