ਮੁੰਬਈ ਦੇ ਵਿਖਰੋਲੀ ਵੈਸਟ ਵਿੱਚ ਜ਼ਮੀਨ ਖਿਸਕਣ ਦੇ ਚਲਦਿਆਂ ਦੋ ਦੀ ਮੌਤ
- by Jasbeer Singh
- August 16, 2025
ਮੁੰਬਈ ਦੇ ਵਿਖਰੋਲੀ ਵੈਸਟ ਵਿੱਚ ਜ਼ਮੀਨ ਖਿਸਕਣ ਦੇ ਚਲਦਿਆਂ ਦੋ ਦੀ ਮੌਤ ਮੁੰਬਈ, 16 ਅਗਸਤ 2025 : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਮੁੰਬਈ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਦਾ ਸਮਚਾਰ ਪ੍ਰਾਪਤ ਹੋਇਆ ਹੈ, ਜਿਸਦੇ ਚਲਦਿਆਂ ਸਵੇਰ ਵੇਲੇ ਵਿਖਰੋਲੀ ਪਾਰਕ ਸਾਈਟ ਖੇਤਰ ਵਿੱਚ ਜ਼ਮੀਨ ਖਿਸਕਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਦੋ ਜ਼ਖ਼ਮੀ ਹੋ ਗਏ। ਇਹ ਘਟਨਾ ਵਿਖਰੋਲੀ ਵੈਸਟ ਦੇ ਵਰਸ਼ਾ ਨਗਰ ਜਨ ਕਲਿਆਣ ਸੋਸਾਇਟੀ ਵਿੱਚ ਵਾਪਰੀ। ਇੱਥੇ ਪਹਾੜੀ ਖੇਤਰ ਤੋਂ ਮਿੱਟੀ ਅਤੇ ਪੱਥਰ ਖਿਸਕ ਕੇ ਇੱਕ ਘਰ `ਤੇ ਡਿੱਗ ਪਏ। ਇਸ ਹਾਦਸੇ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ। ਦੋ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਰਾਜਾਵਾੜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਦੋਂ ਵਾਪਰਿਆ ਹਾਦਸਾ ਉਕਤ ਹਾਦਸਾ ਜੋ ਰਾਤ ਦੇ ਕਰੀਬ 2.30 ਵਜੇ ਵਾਪਰਿਆ ਵੇਲੇ ਘਰ ਵਿੱਚ ਮੌਜੂਦ ਸਾਰੇ ਜਣੇ ਸੌਂ ਰਹੇ ਸਨ ਕਿ ਇਸ ਦੌਰਾਨ ਅਚਾਨਕ ਪਹਾੜੀ ਖੇਤਰ ਵਿੱਚ ਜ਼ਮੀਨ ਖਿਸਕ ਗਈ ਅਤੇ ਮਲਬਾ ਘਰ `ਤੇ ਡਿੱਗ ਪਿਆ। ਦੱਸਣਯੋਗ ਹੈ ਕਿ ਮੁੰਬਈ ਵਿੱਚ ਭਾਰੀ ਮੀਂਹ ਪੈ ਰਿਹਾ ਹੈ, ਜਿਸ ਕਾਰਨ ਸ਼ਹਿਰ ਦੇ ਕਈ ਹਿੱਸੇ ਪਾਣੀ ਵਿੱਚ ਡੁੱਬੇ ਹੋਏ ਹਨ। ਮੌਸਮ ਵਿਭਾਗ ਨੇ ਇੱਥੇ ਮੀਂਹ ਲਈ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਇੱਥੇ ਭਾਰੀ ਮੀਂਹ ਪਵੇਗਾ। ਹਾਦਸੇ ਤੋ਼਼ ਬਾਅਦ ਕਿੰਨੇ ਜਣਿਆਂ ਨੂੰ ਗਿਆ ਹੈ ਕੱਢਿਆ ਦੱਸਿਆ ਜਾ ਰਿਹਾ ਹੈ ਕਿ ਹਾਦਸੇ ਤੋਂ ਬਾਅਦ ਚਾਰ ਲੋਕਾਂ ਨੂੰ ਮਲਬੇ ਵਿੱਚੋਂ ਕੱਢਿਆ ਗਿਆ। ਚਾਰਾਂ ਨੂੰ ਤੁਰੰਤ ਰਾਜਾਵਾੜੀ ਹਸਪਤਾਲ ਲਿਜਾਇਆ ਗਿਆ। ਸੁਰੇਸ਼ ਮਿਸ਼ਰਾ (50 ਸਾਲ) ਅਤੇ ਸ਼ਾਲੂ ਮਿਸ਼ਰਾ (19 ਸਾਲ) ਦੀ ਮੌਤ ਹੋ ਗਈ ਜਦੋਂ ਕਿ ਆਰਤੀ ਮਿਸ਼ਰਾ (45 ਸਾਲ) ਅਤੇ ਰਿਤੁਜ ਮਿਸ਼ਰਾ (2 ਸਾਲ) ਜ਼ਖ਼ਮੀ ਹਨ ।
