July 6, 2024 02:12:37
post

Jasbeer Singh

(Chief Editor)

Entertainment

ਲੰਘੇ ਪਾਣੀ ਮੁੜ ਨਹੀਂ ਆਉਂਦੇ…

post-img

ਜਲ ਜ਼ਿੰਦਗੀ ਹੈ…ਆਬ-ਏ-ਹਯਾਤੀ। ਹੋਂਦ ਸਜੀਵਤਾ ਹੈ ਤੇ ਅਣਹੋਂਦ ਨਿਰਜੀਵਤਾ। ਆਲੇ ਦੁਆਲਿਉਂ ਬੇਖਬ਼ਰ ਵਗਦੀ ਜੀਵਨ-ਧਾਰਾ ਦਾ ਨਾਮ, ਰਾਹ ਦੇ ਰੋੜਿਆਂ ਨੂੰ ਸੰਗੀਤਮਈ ਬਣਾਉਣ ਦੀ ਚਾਹਤ, ਦਿਨ ਰਾਤ ਮੁਕਾਮ ਸਰ ਕਰਨ ਦਾ ਆਵੇਗ…ਇਹ ਪ੍ਰਕਿਰਤੀ ਦਾ ਨਾਯਾਬ ਨਜ਼ਰਾਨਾ ਹੈ। ਨਿਰਮਲ ਨੀਰ ਜੀਵਨ ਦਾ ਮੂਲ ਤੱਤ ਹੈ। ਜਲ ਨੂੰ ਸਾਡੇ ਰਹਿਬਰਾਂ ਨੇ ਬੁਲੰਦ ਰੁਤਬਾ ਬਖ਼ਸ਼ਿਐ: ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਮਾਨਵ ਜਾਤੀ, ਪਸ਼ੂ-ਪੰਛੀ, ਜੀਵ-ਜੰਤੂ, ਜੜ- ਜੀਵਨ ਤਾਂ ਹੀ ਮੌਲਦੇ ਹਨ, ਜੇ ਅੰਮ੍ਰਿਤ-ਰੂਪੀ ਦਾਤ ਦੀ ਰਵਾਨੀ ਬਣੀ ਰਹੇ। ਬੂੰਦਾਂ ਦੀ ਆਮਦ ਦਾ ਅਹਿਸਾਸ ਸੁਖ਼ਦ ਹੁੰਦੈ। ਧਰਤੀ ਦੀ ਹਿੱਕ ਠਰਦੀ ਹੈ। ਚੁਫੇਰਾ ਮਹਿਕਦੈ। ਖੁਸ਼ਬੂਆਂ ਖਿੱਲਰਦੀਆਂ ਨੇ ਕਾਲੀਆਂ ਘਟਾਵਾਂ ਛਾਉਂਦੀਆਂ ਨੇ…ਮੋਰ ਪੈਲਾਂ ਪਾਉਂਦੇ ਨੇ, ਕੋਇਲਾਂ ਗੀਤ ਗਾਉਂਦੀਆਂ ਨੇ ਤੇ ਅੰਬਰੀਂ ਸਤਰੰਗੀ ਪੀਂਘ ਬਣਦੀ ਹੈ। ਪਾਣੀਆਂ ਨੇ ਸੱਭਿਆਤਾਵਾਂ ਨੂੰ ਜਨਮ ਦਿੱਤੈ। ਇਤਿਹਾਸ ਗਵਾਹ ਹੈ ਕਿ ਪੁਰਾਤਨ ਮਨੁੱਖ ਨੇ ਦਰਿਆਵਾਂ ਕੰਢੇ ਰੈਣ-ਬਸੇਰੇ ਸਿਰਜਣ ਨੂੰ ਤਰਜੀਹ ਦਿੱਤੀ। ਮੋਹੰਜੋਦੜੋ ਅਤੇ ਹੜੱਪਾ ਦੀ ਅੱਜ ਵੀ ਸਿੰਧ ਦੇ ਨਾਮ ਨਾਲ ਪਛਾਣ ਹੈ। ਚਾਰ ਉਦਾਸੀਆਂ ਦੇ ਸਫ਼ਰ ਤੋਂ ਬਾਅਦ ਬਾਬਾ ਨਾਨਕ ਨੇ ਕਿਰਤ ਦਾ ਹਲ਼ ਚਲਾ ਕੇ ਸੱਚੀ ਸੁੱਚੀ ਕਮਾਈ ਕਰਨ ਲਈ ਰਾਵੀ ਦਾ ਕਿਨਾਰਾ ਚੁਣਿਆ- ਕਰਤਾਰਪੁਰ ਵਾਲਾ ਮੁਕੱਦਸ ਟਿਕਾਣਾ। ਮਹਾਨ ਵੇਦਾਂ ਗ੍ਰੰਥਾਂ ਦੀ ਰਚਨਾ ਦੇ ਗਵਾਹ ਪਾਣੀ ਬਣੇ। ਪੰਜਾਬ ਤਾਂ ਹੈ ਹੀ ਪਾਣੀਆਂ ਦਾ ਦੇਸ਼। ਪੰਜ-ਆਬ ਹੋਵੇ ਜਾਂ ਸਪਤ-ਸਿੰਧੂ: ਮਸਤਕ ਵਿੱਚ ਨੀਰ ਦੀ ਕਲਪਨਾ ਆ ਦਸਤਕ ਦਿੰਦੀ ਹੈ। ਖੇਤੀ ਪ੍ਰਧਾਨ ਖਿੱਤੇ ਨੂੰ ਕੁਦਰਤ ਨੇ ਆਪਣੇ ਹੱਥਾਂ ਨਾਲ ਸ਼ਿੰਗਾਰਿਆ ਹੈ। ਲਹਿਲਹਾਉਂਦੀਆਂ ਫ਼ਸਲਾਂ, ਪਰਵਰਦਿਗਾਰ ਨੂੰ ਜਿਵੇਂ ਅਹਿਸਾਨਮੰਦ ਹੋ ਕੇ ਕਹਿ ਰਹੀਆਂ ਹੋਣ: ‘ਸਾਡੀ ਹੋਂਦ ਤੇਰੇ ਬਖ਼ਸ਼ੇ ਜਲ-ਰੂਪੀ ਸਰੋਤਾਂ ਕਰ ਕੇ ਹੀ ਹੈ।’ ਪਾਣੀ ਦਰਗਾਹੀ ਪੈਗੰਬਰਾਂ ਦਾ ਧਰਤੀ ਦੇ ਜੀਵਾਂ ਲਈ ਭੇਜਿਆ ਰੱਬੀ ਪੈਗ਼ਾਮ ਹੈ। ਇਹ ਆਪਣੇ ਅੰਦਰ ਅਨੰਤ ਗੁਣ ਸਮੋਈ ਬੈਠਾ ਹੈ। ਅਸੀਂ ਮਨੁੱਖੀ ਮਨ ਤਾਉਮਰ ਆਪਣੇ ਅਸਤਿਤਵ ਨੂੰ ਚਮਕਾਉਣ ਦੇ ਆਹਰ ਵਿੱਚ ਰੁੱਝੇ ਰਹਿੰਦੇ ਹਾਂ ਪਰ ਕੁਦਰਤ ਦੇ ਰੰਗਾਂ ਦੇ ਗੁਣਾਂ ਨੂੰ ਚਿਤਵਣ ਦੀ ਸਮਰੱਥਾ ਨਹੀਂ ਰੱਖਦੇ। ਪਾਣੀ ਦੀ ਨਿਮਰਤਾ, ਸਮਰਪਣ, ਪਰਉਪਕਾਰ ਅਤੇ ਸ਼ੀਤਲਤਾ ਦੇ ਜਜ਼ਬੇ ਦਾ ਕੋਈ ਸਾਨੀ ਨਹੀਂ। ਭਾਈ ਗੁਰਦਾਸ ਜੀ ਦੀ ਅਠਾਈਵੀਂ ਵਾਰ ਦੀ ਤੇਰ੍ਹਵੀਂ ਪਉੜੀ ਵਿੱਚ ਇੱਕ ਗੁਰਸਿੱਖ ਦੇ ਜੀਵਨ ਨੂੰ ਪਾਣੀ ਦੇ ਸਦਗੁਣਾਂ ਨਾਲ ਨਿਹਾਰਿਆ ਗਿਆ ਹੈ:

Related Post