ਭਾਰਤ ਦੇ 44 ਨਾਗਰਿਕ ਅਜੇ ਵੀ ਰੂਸ ਦੀ ਫੌਜ ਚ : ਵਿਦੇਸ਼ ਮੰਤਰਾਲਾ ਨਵੀਂ ਦਿੱਲੀ, 8 ਨਵੰਬਰ : ਭਾਰਤ ਦੇ 44 ਨਾਗਰਿਕ ਅਜੇ ਵੀ ਰੂਸੀ ਫੌਜ ਚ ਤਾਇਨਾਤ ਹਨ ਅਤੇ ਸਰਕਾਰ ਉਨ੍ਹਾਂ ਨੂੰ ਜਲਦ ਰਿਹਾਅ ਕਰਵਾਉਣ ਅਤੇ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਨ ਲਈ ਰੂਸ ਨਾਲ ਵੱਖ-ਵੱਖ ਪੱਧਰਾਂ ਤੇ ਲਗਾਤਾਰ ਸੰਪਰਕ ਚ ਹੈ। ਵਿਦੇਸ਼ ਮੰਤਰਾਲਾ ਦੇ ਬੁਲਾਰੇ ਰਣਧੀਰ ਜਾਇਸਵਾਲ ਨੇ ਹਫਤਾਵਾਰੀ ਬ੍ਰੀਫਿੰਗ ਚ ਸਵਾਲਾਂ ਦੇ ਜਵਾਬ ਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਾਨੂੰ ਪਤਾ ਲੱਗਾ ਕਿ ਭਾਰਤੀ ਨਾਗਰਿਕਾਂ ਨੂੰ ਰੂਸੀ ਫੌਜ ਚ ਭਰਤੀ ਕੀਤਾ ਗਿਆ ਹੈ । ਜਾਣਕਾਰੀ ਅਨੁਸਾਰ ਇਸ ਸਮੇਂ 44 ਭਾਰਤੀ ਨਾਗਰਿਕ ਰੂਸੀ ਫੌਜ ਚ ਤਾਇਨਾਤ ਹਨ । ਉਨਾਂ ਕਿਹਾ ਕਿ ਸਰਕਾਰ ਉਨ੍ਹਾਂ ਦੀ ਰਿਹਾਈ ਲਈ ਰੂਸ ਨਾਲ ਲਗਾਤਾਰ ਸੰਪਰਕ ਚ ਹੈ। ਸਰਕਾਰ ਇਸ ਤਰ੍ਹਾਂ ਦੀਆਂ ਭਰਤੀਆਂ ਨੂੰ ਬੰਦ ਕਰਵਾਉਣ ਦੀਆਂ ਕੋਸ਼ਿਸ਼ਾਂ ਚ ਲੱਗੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਇਨ੍ਹਾਂ ਨਾਗਰਿਕਾਂ ਦੇ ਪਰਿਵਾਰਾਂ ਨਾਲ ਵੀ ਲਗਾਤਾਰ ਸੰਪਰਕ ਚ ਹੈ ।
