ਦਿੱਲੀ ਵਿਖੇ ਧਮਾਕੇ ਵਿਚ ਹੋਈਆਂ 8 ਮੌਤਾਂ ਨਵੀਂ ਦਿੱਲੀ, 10 ਨਵੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਦੇ ਲਾਜਪਤ ਰਾਏ ਮਾਰਕੀਟ ਵਿਚ ਕਈ ਗੱਡੀਆਂ ਨੂੰ ਇਕ ਧਮਾਕੇ ਦੌਰਾਨ ਜਿਥੇ ਅੱਗ ਲੱਗ ਗਈ, ਉਥੇ ਇਸ ਨਾਲ 8 ਵਿਅਕਤੀਆਂ ਦੀ ਮੌੋਤ ਵੀ ਹੋ ਗਈ ਹੈ। ਧਮਾਕਾ ਸੀ ਇੰਨਾਂ ਜ਼਼ਬਰਦਸਤ ਕਿ ਸ਼ੀਸ਼ੇ ਤੱਕ ਗਏ ਟੁੱਟ ਦਿੱਲੀ ਦੇ ਲਾਲ ਕਿਲੇ ਨੇੜੇ ਜੋ ਅੱਜ ਦੇਰ ਸ਼ਾਮ ਧਮਾਕਾ ਹੋਇਆ ਦੇ ਕਾਰਨ ਲਾਲ ਜੈਨ ਮੰਦਰ ਤੇ ਦੁਕਾਨਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਦਿੱਲੀ ਵਿਚ ਹੋਏ ਇਸ ਧਮਾਕੇ ਤੋਂ ਬਾਅਦ ਜਿਥੇ ਹਾਈ ਐਲਰਟ ਜਾਰੀ ਕਰ ਦਿੱਤਾ ਗਿਆ ਹੈ, ਉਥੇ ਸੁਰੱਖਿਆ ਫੋਰਸਾਂ ਨੇ ਵੀ ਬਚਾਅ ਕਾਰਜਾਂ ਦੇ ਚਲਦਿਆਂ ਮੋਰਚਾ ਸੰਭਾਲ ਲਿਆ ਹੈ।

