ਏਮਸ ਵਿਖੇ ਕੀਤਾ ਗਿਆ ਲਾਸ਼ਾਂ ਤੇ ਇਕ ਸਾਲ ਤੱਕ ਅਧਿਐਨ ਨਵੀਂ ਦਿੱਲੀ, 15 ਦਸੰਬਰ 2025 : ਭਾਰਤ ਦੇਸ਼ ਦੀ ਰਾਜਧਾਨੀ ਦਿੱਲੀ ਵਿਖੇ ਸਥਿਤ ਏਮਸ ਵਿਖੇ ਲਾਸ਼ਾਂ ਦੇ ਇਕ ਸਾਲ ਤਕ ਕੀਤੇ ਗਏ ਅਧਿਐਨ ਤੋਂ ਪਤਾ ਲਗਾ ਹੈ ਕੋਵਿਡ ਟੀਕਾਕਰਨ ਤੇ ਨੌਜਵਾਨਾਂ ਦੀਆਂ ਅਚਾਨਕ ਮੌਤਾਂ ਦਾ ਆਪਸ `ਚ ਕੋਈ ਵਿਗਿਆਨਕ ਸਬੰਧ ਨਹੀਂ ਹੈ। ਇਹ ਅਧਿਐਨ ਕੋਵਿਡ ਟੀਕਿਆਂ ਦੀ ਸੁਰੱਖਿਆ ਦੀ ਪੁਸ਼ਟੀ ਕਰਦਾ ਹੈ । ਅਧਿਐਨ ਅਨੁਸਾਰ ਨੌਜਵਾਨਾਂ ਦੀ ਅਚਾਨਕ ਮੌਤ ਹੈ ਇਕ ਗੰਭੀਰ ਚਿੰਤਾ ਦਾ ਵਿਸ਼ਾ ਅਧਿਐਨ ਅਨੁਸਾਰ ਨੌਜਵਾਨਾਂ ਦੀ ਅਚਾਨਕ ਮੌਤ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ, ਜਿਸ ਲਈ ਨਿਸ਼ਾਨਾਬੱਧ ਜਨਤਕ ਸਿਹਤ ਰਣਨੀਤੀਆਂ ਦੀ ਲੋੜ ਹੈ। ਅਧਿਐਨ `ਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਕੋਰੋਨਰੀ ਆਰਟਰੀ ਬੀਮਾਰੀ ਪ੍ਰਮੁੱਖ ਕਾਰਨ ਬਣੀ ਹੋਈ ਹੈ। ਸਾਹ ਤੇ ਅਣਜਾਣ ਕਾਰਨਾਂ ਕਰਕੇ ਹੋਈਆਂ ਮੌਤਾਂ ਦੇ ਕਾਰਨਾਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਅਧਿਐਨ ਇੰਡੀਅਨ ਜਰਨਲ ਆਫ਼ ਮੈਡੀਕਲ ਰਿਸਰਚ `ਚ ਪ੍ਰਕਾਸਿ਼ਤ ਕੀਤਾ ਗਿਆ ਹੈ। ਜੋ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਦਾ ਪ੍ਰਮੁੱਖ ਰਸਾਲਾ ਹੈ। ਇਸ ਖੋਜ ਦੌਰਾਨ ਮਾਹਿਰਾਂ ਦੀ ਇਕ ਬਹੁ-ਅਨੁਸ਼ਾਸਨੀ ਟੀਮ ਨੇ ਲਾਸ਼ਾਂ ਦੀ ਜਾਂਚ, ਪੋਸਟ-ਮਾਰਟਮ ਇਮੇਜਿੰਗ, ਰਵਾਇਤੀ ਪੋਸਟ-ਮਾਰਟਮ ਤੇ ਟਿਸ਼ੂ ਪੈਥਾਲੋਜੀ ਟੈਸਟਿੰਗ ਰਾਹੀਂ ਅਚਾਨਕ ਮੌਤਾਂ ਦੇ ਮਾਮਲਿਆਂ ਦਾ ਵਿਸਤ੍ਰਿਤ ਮੁਲਾਂਕਣ ਕੀਤਾ। ਇਸ ਅਧਿਐਨ `ਚ ਇਕ ਸਾਲ ਦੌਰਾਨ 18 ਤੋਂ 45 ਸਾਲ ਦੀ ਉਮਰ ਦੇ ਬਾਲਗਾਂ ਦੀਆਂ ਅਚਾਨਕ ਮੌਤਾਂ ਦੀ ਜਾਂਚ ਕੀਤੀ ਗਈ।
