ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ `ਚ ਦੋਸ਼ ਤੈਅ
- by Jasbeer Singh
- December 21, 2025
ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਦੀ ਸਾਜ਼ਿਸ਼ ਦੇ ਮਾਮਲੇ `ਚ ਦੋਸ਼ ਤੈਅ ਨਵੀਂ ਦਿੱਲੀ, 21 ਦਸੰਬਰ 2025 : ਦਿੱਲੀ ਦੀ ਇਕ ਅਦਾਲਤ ਨੇ ਸਾਕਰੀਆ ਰਾਜੇਸ ਼ਭਾਈ ਖੀਮਜੀਭਾਈ ਤੇ ਤਹਿਸੀਨ ਰਜ਼ਾ ਵਿਰੁੱਧ ਮੁੱਖ ਮੰਤਰੀ ਰੇਖਾ ਗੁਪਤਾ ਦੀ ਹੱਤਿਆ ਤੇ ਹਮਲੇ ਦੀ ਸਾਜਿ਼ਸ਼ ਰਚਣ ਦੇ ਸ਼ਨੀਵਾਰ ਦੋਸ਼ ਤੈਅ ਕੀਤੇ। ਸਾਕਰੀਆ ਤੇ ਜਾਣ ਬੁੱਝ ਕੇ ਸੱਟ ਮਾਰਨ ਦਾ ਦੋਸ਼ ਵੀ ਗਿਆ ਹੈ ਲਗਾਇਆ ਅਦਾਲਤ ਨੇ ਦੋਵਾਂ ਮੁਲਜ਼ਮਾਂ `ਤੇ ਕਤਲ ਦੀ ਕੋਸਿ਼ਸ਼, ਇਕ ਸਰਕਾਰੀ ਸੇਵਕ ਨੂੰ ਉਸ ਦੀ ਡਿਊਟੀ ਤੋਂ ਰੋਕਣ ਲਈ ਹਮਲਾ ਕਰਨ ਤੇ ਅਪਰਾਧਿਕ ਸਾਜਿ਼ਸ਼ ਰਚਣ ਦੇ ਦੋਸ਼ ਲਾਏ। ਇਸ ਤੋਂ ਇਲਾਵਾ ਸਾਕਰੀਆ `ਤੇ ਜਾਣ ਬੁੱਝ ਕੇ ਸੱਟ ਮਾਰਨ ਦਾ ਦੋਸ਼ ਵੀ ਲਾਇਆ ਗਿਆ ਹੈ।ਬਚਾਅ ਪੱਖ ਨੇ ਦਲੀਲ ਦਿੱਤੀ ਸੀ ਕਿ ਇਸ ਮਾਮਲੇ `ਚ ਕਤਲ ਦੀ ਕੋਸਿ਼ਸ਼ ਤੇ ਅਪਰਾਧਿਕ ਸਾਜਿ਼ਸ਼ ਦੇ ਦੋਸ਼ ਲਾਗੂ ਨਹੀਂ ਹੁੰਦੇ ਹਨ। ਇਸ ਦੇ ਉਲਟ ਵਿਸ਼ੇਸ਼ ਸਰਕਾਰੀ ਵਕੀਲ ਨੇ ਸਬੂਤ ਪੇਸ਼ ਕੀਤੇ ਜੋ ਇਹ ਦਰਸਾਉਂਦੇ ਹਨ ਕਿ ਮੁਲਜ਼ਮ ਮੁੱਖ ਮੰਤਰੀ ਦੀ ਹੱਤਿਆ ਦਾ ਇਰਾਦਾ ਰੱਖਦਾ ਸੀ । ਉਹ ਚਾਕੂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਿਹਾ ਸੀ।
