post

Jasbeer Singh

(Chief Editor)

National

ਅਮਰੀਕਾ `ਚ ਪਾਕਿ ਪੀ. ਐੱਮ. ਆਰਮੀ ਚੀਫ `ਤੇ ਪਾਬੰਦੀ ਲਾਉਣ ਦੀ ਮੰਗ

post-img

ਅਮਰੀਕਾ `ਚ ਪਾਕਿ ਪੀ. ਐੱਮ. ਆਰਮੀ ਚੀਫ `ਤੇ ਪਾਬੰਦੀ ਲਾਉਣ ਦੀ ਮੰਗ ਵਾਸ਼ਿੰਗਟਨ, 5 ਦਸੰਬਰ 2025 : ਅਮਰੀਕੀ ਸੰਸਦ ਦੇ 44 ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੂੰ ਚਿੱਠੀ ਲਿਖ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਅਤੇ ਆਰਮੀ ਚੀਫ ਅਸੀਮ ਮੁਨੀਰ `ਤੇ ਤੁਰੰਤ ਪਾਬੰਦੀ ਲਾਉਣ ਦੀ ਮੰਗ ਕੀਤੀ ਹੈ। ਸੰਸਦ ਮੈਂਬਰਾਂ ਨੇ ਕੀ ਦੋਸ਼ ਲਗਾਇਆ ਅਮਰੀਕੀ ਸੰਸਦ ਦੇ 44 ਸੰਸਦ ਮੈਂਬਰਾਂ ਨੇ ਦੋੋਸ਼ ਲਗਾਇਆ ਕਿ ਪਾਕਿਸਤਾਨ `ਚ ਜ਼ਿਥੇ ਇਕ ਪਾਸੇ ਫੌਜ ਸਰਕਾਰ ਚਲਾ ਰਹੀ ਹੈ, ਉਥੇ ਦੂਸਰੇ ਪਾਸੇ ਦੇਸ਼ `ਚ ਆਮ ਲੋਕਾਂ ਦੇ ਅਧਿਕਾਰਾਂ ਦਾ ਵੱਡੇ ਪੱਧਰ `ਤੇ ਘਾਣ ਵੀ ਹੋ ਰਿਹਾ ਹੈ। ਵਿਦੇਸ਼ `ਚ ਰਹਿਣ ਵਾਲੇ ਪਾਕਿਸਤਾਨੀ ਮੂਲ ਦੇ ਅਮਰੀਕੀ ਨਾਗਰਿਕਾਂ ਨੂੰ ਵੀ ਸਰਕਾਰ ਖਿਲਾਫ ਆਵਾਜ਼ ਉਠਾਉਣ `ਤੇ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਸ ਦੀ ਅਗਵਾਈ ਹੇਠ ਲਿਖੀ ਗਈ ਹੈ ਚਿੱਠੀ ਇਹ ਚਿੱਠੀ ਡੈਮੋਕ੍ਰੇਟਿਕ ਮਹਿਲਾ ਸੰਸਦ ਮੈਂਬਰ ਪ੍ਰਮਿਲਾ ਜੈਪਾਲ ਅਤੇ ਸੰਸਦ ਮੈਂਮਰ ਗ੍ਰੇਗ 44 ਅਮਰੀਕੀ ਸੰਸਦ ਮੈਂਬਰਾਂ ਨੇ ਵਿਦੇਸ਼ ਮੰਤਰੀ ਨੂੰ ਲਿਖੀ ਚਿੱਠੀ ਕਾਸਰ ਦੀ ਅਗਵਾਈ `ਚ ਲਿਖੀ ਗਈ ਹੈ।ਜਿਸ `ਚ ਸੰਸਦ ਮੈਂਬਰਾਂ ਨੇ ਕਿਹਾ ਕਿ ਪਾਕਿਸਤਾਨ `ਚ ਤਾਨਾਸ਼ਾਹੀ ਵਧ ਰਹੀ ਹੈ। ਪੱਤਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ, ਅਗਵਾ ਕੀਤਾ ਜਾ ਰਿਹਾ ਹੈ ਜਾਂ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾ ਰਿਹਾ ਹੈ । ਸੰਸਦ ਮੈਂਬਰਾਂ ਨੇ ਚਿੱਠੀ `ਚ ਕੁਝ ਘਟਨਾਵਾਂ ਦਾ ਜਿਕਰ ਵੀ ਕੀਤਾ ਹੈ। ਇਨ੍ਹਾਂ `ਚ ਵਰਜੀਨੀਆ ਦੇ ਜਰਨਲਿਸਟ ਅਹਿਮਦ ਨੂਰਾਨੀ ਦਾ ਮਾਮਲਾ ਸ਼ਾਮਲ ਹੈ। ਨੂਰਾਨੀ ਨੇ ਪਾਕਿਸਤਾਨੀ ਫੌਜ ਦੇ ਭ੍ਰਿਸ਼ਟਾਚਾਰ `ਤੇ ਰਿਪੋਰਟਿੰਗ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ `ਚ ਰਹਿਣ ਵਾਲੇ ਉਨ੍ਹਾਂ ਦੇ ਦੋਵਾਂ ਭਰਾਵਾਂ ਨੂੰ ਇਕ ਮਹੀਨੇ ਤੋਂ ਵੱਧ ਸਮੇਂ ਤੱਕ ਅਗਵਾ ਕਰਕੇ ਰੱਖਿਆ ਗਿਆ ਸੀ ।

Related Post

Instagram