post

Jasbeer Singh

(Chief Editor)

National

ਆਨ-ਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਈ. ਡੀ. ਨੇ ਕੀਤੀ ਅਦਾਕਾਰਾ ਤੋਂ ਪੁੱਛਗਿੱਛ

post-img

ਆਨ-ਲਾਈਨ ਸੱਟੇਬਾਜ਼ੀ ਐਪ ਮਾਮਲੇ ਵਿਚ ਈ. ਡੀ. ਨੇ ਕੀਤੀ ਅਦਾਕਾਰਾ ਤੋਂ ਪੁੱਛਗਿੱਛ ਨਵੀਂ ਦਿੱਲੀ, 3 ਦਸੰਬਰ 2025 : ਮਾਡਲ ਤੇ ਅਦਾਕਾਰਾ ਨੇਹਾ ਸ਼ਰਮਾ ਆਨਲਾਈਨ ਸੱਟੇਬਾਜ਼ੀ ਪਲੇਟਫਾਰਮ 1-ਐਕਸਬੇਟ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ `ਚ ਪੁੱਛਗਿੱਛ ਲਈ ਮੰਗਲਵਾਰ ਇਨਫੋਰਸਮੈਂਟ ਡਾਇਰੈਕਟੋਰੇਟ ਸਾਹਮਣੇ ਪੇਸ਼ ਹੋਈ । ਅਧਿਕਾਰੀਆਂ ਨੇ ਕਿਹਾ ਕਿ ਨੇਹਾ ਦਾ ਬਿਆਨ ਮਨੀ ਲਾਂਡਰਿੰਗ ਰੋਕਥਾਮ ਐਕਟ ਦੀਆਂ ਧਾਰਾਵਾਂ ਅਧੀਨ ਦਰਜ ਕੀਤਾ ਗਿਆ ਸੀ। ਮੰਨਿਆ ਜਾਂਦਾ ਹੈ ਕਿ ਨੇਹਾ ਸ਼ਰਮਾ ਕੁਝ ਇਸ਼ਤਿਹਾਰਾਂ ਰਾਹੀਂ ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੀ ਹੋਈ ਹੈ : ਈ. ਡੀ. ਮੰਨਿਆ ਜਾਂਦਾ ਹੈ ਕਿ ਨੇਹਾ ਸ਼ਰਮਾ ਕੁਝ ਇਸ਼ਤਿਹਾਰਾਂ ਰਾਹੀਂ ਸੱਟੇਬਾਜ਼ੀ ਪਲੇਟਫਾਰਮ ਨਾਲ ਜੁੜੀ ਹੋਈ ਹੈ। ਜਾਂਚ ਏਜੰਸੀ ਨੇ ਪਹਿਲਾਂ ਸਾਬਕਾ ਕ੍ਰਿਕਟਰ ਸ਼ਿਖਰ ਧਵਨ ਤੇ ਸੁਰੇਸ਼ ਰੈਨਾ ਕੋਲੋਂ ਇਸੇ, ਮਾਮਲੇ `ਚ ਪੁੱਛਗਿੱਛ ਕੀਤੀ ਸੀ। ਬਾਅਦ `ਚ ਉਨ੍ਹਾਂ ਦੀਆਂ 11.14 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ* ਕੀਤੀਆਂ ਸਨ । ਈ. ਡੀ. ਨੇ ਕਿਹਾ ਕਿ 1-ਐਕਸਬੇਟ ਭਾਰਤ `ਚ ਬਿਨਾਂ ਅਧਿਕਾਰ ਦੇ ਕੰਮ ਕਰ ਰਿਹਾ ਸੀ। ਸੋਸ਼ਲ ਮੀਡੀਆ, .ਆਨਲਾਈਨ ਵੀਡੀਓ ਤੇ ਪ੍ਰਿੰਟ ਮੀਡੀਆ ਰਾਹੀਂ ਭਾਰਤੀ ਖਪਤਕਾਰਾਂ ਨੂੰ ਨਿਸ਼ਾਨਾ ਬਣਾਉਣ ਲਈ ਇਸ਼ਤਿਹਾਰਾਂ ਦੀ ਵਰਤੋਂ ਕਰ ਰਿਹਾ ਸੀ ।

Related Post

Instagram