ਮਨੀਪੁਰ ਦੇ ਮੰਤਰੀ ਦੇ ਘਰ ’ਤੇ ਗਰਨੇਡ ਨਾਲ ਹਮਲਾ ਮੰਤਰੀ ਦਾ ਹੋਇਆ ਬਚਾਓ ਪਰ ਬਿਲਡਿੰਗ ਨੂੰ ਪਹੁੰਚਿਆ ਕਾਫੀ ਨੁਕਸਾਨ
- by Jasbeer Singh
- September 16, 2024
ਮਨੀਪੁਰ ਦੇ ਮੰਤਰੀ ਦੇ ਘਰ ’ਤੇ ਗਰਨੇਡ ਨਾਲ ਹਮਲਾ ਮੰਤਰੀ ਦਾ ਹੋਇਆ ਬਚਾਓ ਪਰ ਬਿਲਡਿੰਗ ਨੂੰ ਪਹੁੰਚਿਆ ਕਾਫੀ ਨੁਕਸਾਨ ਇੰਫ਼ਾਲ : ਮਨੀਪੁਰ ਦੇ ਮੰਤਰੀ ਕਾਸ਼ਿਮ ਵਸ਼ੁਮ ਦੇ ਉਖਰੁਲ ਜਿ਼ਲ੍ਹੇ ਸਥਿਤ ਘਰ ’ਤੇ ਉਗਰਵਾਦੀਆਂ ਵੱਲੋਂ ਗਰਨੇਡ ਨਾਲ ਹਮਲਾ ਕੀਤੇ ਜਾਣ ਦਾ ਪਤਾ ਲੱਗਿਆ ਹੈ। ਇਸ ਹਮਲੇ ਕਾਰਨ ਘਰ ਦੀ ਇਮਾਰਤ ਨੂੰ ਕਾਫ਼ੀ ਨੁਕਸਾਨ ਪਹੁੰਚਿਆ ਹੈ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਰਾਤ ਹੋਏ ਇਸ ਹਮਲੇ ਵਿਚ ਕਿਸੇ ਵਿਅਕਤੀ ਦੇ ਜ਼ਖਮੀ ਹੋਣ ਤੋਂ ਬਚਾਅ ਰਿਹਾ। ਵਸ਼ੁਮ ਨੇ ਦੱਸਿਆ ਕਿ ਜਦ ਗਰਨੇਡ ਹਮਲਾ ਹੋਇਆ ਤਾਂ ਘਰ ਵਿਚ ਕੋਈ ਵੀ ਮੌਜੂਦ ਨਹੀ ਸੀ ਜਿਸ ਕਾਰਨ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ। ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਧਮਾਕੇ ਕਾਰਨ ਘਰ ਦੀਆਂ ਕੰਧਾਂ ਸਮੇਤ ਇੱਕ ਹਿੱਸੇ ਨੂੰ ਨੁਕਸਾਨ ਪੁੱਜਿਆ ਹੈ। ਉਨ੍ਹਾਂ ਕਿਹਾ ਕਿ ਆਸਪਾਸ ਦੇ ਖੇਤਰ ਦੇ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ। ਜ਼ਿਕਯੋਗ ਹੈ ਕਿ ਵਸ਼ੁਮ ਨਗਾ ਪੀਪਲਜ਼ ਫਰੰਟ ਦੇ ਵਿਧਾਇਅਕ ਹਨ।
