July 6, 2024 01:37:27
post

Jasbeer Singh

(Chief Editor)

Business

ਸੌਖਾ ਨਹੀਂ ਪੁਰਾਣੀ ਇਲੈਕਟ੍ਰਿਕ ਕਾਰ ਵੇਚਣਾ- ਘੱਟ ਜਾਣਕਾਰੀ ਕਾਰਨ ਸੈਕਿੰਡ ਹੈਂਡ ਕਾਰਾਂ ਪ੍ਰਤੀ ਲੋਕਾਂ ’ਚ ਉਤਸ਼ਾਹ ਨਹੀਂ,

post-img

ਦੀਪਕ ਤਨੇਜਾ ਨੇ ਅਗਸਤ 2022 ’ਚ ਟਾਟਾ ਦੀ ਇਲੈਕਟ੍ਰਿਕ ਕਾਰ ਨੈਕਸਨ ਖ਼ਰੀਦੀ ਸੀ। ਉਨ੍ਹਾਂ ਦੀ ਸੋਚ ਸੀ ਕਿ ਉਹ ਇਸ ਕਾਰ ਨੂੰ ਇਕ ਵਾਰ ਚਾਰਜ ਕਰ ਕੇ ਦੇਹਰਾਦੂਨ ਤੱਕ ਦਾ ਸਫ਼ਰ ਤੈਅ ਕਰ ਲੈਣਗੇ। ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਦੀਪਕ ਤਨੇਜਾ ਨੇ ਅਗਸਤ 2022 ’ਚ ਟਾਟਾ ਦੀ ਇਲੈਕਟ੍ਰਿਕ ਕਾਰ ਨੈਕਸਨ ਖ਼ਰੀਦੀ ਸੀ। ਉਨ੍ਹਾਂ ਦੀ ਸੋਚ ਸੀ ਕਿ ਉਹ ਇਸ ਕਾਰ ਨੂੰ ਇਕ ਵਾਰ ਚਾਰਜ ਕਰ ਕੇ ਦੇਹਰਾਦੂਨ ਤੱਕ ਦਾ ਸਫ਼ਰ ਤੈਅ ਕਰ ਲੈਣਗੇ। ਪਰ ਅਜਿਹਾ ਸੰਭਵ ਨਹੀਂ ਹੋ ਸਕਿਆ। ਹੁਣ ਉਹ ਇਸ ਕਾਰ ਨੂੰ ਵੇਚਣਾ ਚਾਹੁੰਦੇ ਹਨ, ਪਰ ਇਲੈਕਟ੍ਰਿਕ ਕਾਰ ਹੋਣ ਕਾਰਨ ਇਸ ਨੂੰ ਵੇਚਣਾ ਵੀ ਸੌਖਾ ਨਹੀਂ ਦਿਖਾਈ ਦੇ ਰਿਹਾ ਹੈ। ਉਨ੍ਹਾਂ ਨੇ ਇਸ ਕਾਰ ਨੂੰ 17.40 ਲੱਖ ਰੁਪਏ (ਆਨ ਰੋਡ ਕੀਮਤ) ’ਚ ਖ਼ਰੀਦਿਆ ਸੀ ਤੇ ਸਿਰਫ਼ ਡੇਢ ਸਾਲ ਪੁਰਾਣੀ ਕਾਰ ਨੂੰ ਪੰਜ ਲੱਖ ਘੱਟ ਕੀਮਤ ’ਤੇ ਵੇਚਣ ਲਈ ਤਿਆਰ ਹਨ। ਇਹੀ ਕਾਰ ਜੇ ਪੈਟਰੋਲ ਜਾਂ ਡੀਜ਼ਲ ਦੀ ਹੁੰਦੀ ਤਾਂ ਹੱਥੋ-ਹੱਥ ਵਿਕ ਗਈ ਹੁੰਦੀ। ਸਿਰਫ਼ ਤਨੇਜਾ ਹੀ ਨਹੀਂ, ਉਨ੍ਹਾਂ ਦੇ ਵਰਗੇ ਕਈ ਹੋਰ ਲੋਕ ਵੀ ਆਪਣੀ ਇਲੈਕਟ੍ਰਿਕ ਕਾਰ ਦੀ ਵਿਕਰੀ ਨਹੀਂ ਕਰ ਪਾ ਰਹੇ ਹਨ। ਕਾਰ ਡੀਲਰ ਵੀ ਆਪਣੇ ਗਾਹਕਾਂ ਨੂੰ ਸੈਕਿੰਡ ਹੈਂਡ ਇਲੈਕਟ੍ਰਿਕ ਕਾਰ ਪ੍ਰਤੀ ਬਹੁਤ ਯਕੀਨ ਨਹੀਂ ਦਿਵਾ ਸਕੇ ਹਨ। ਇਸ ਲਈ ਉਹ ਸੈਕਿੰਡ ਹੈਂਡ ਇਲੈਕਟ੍ਰਿਕ ਕਾਰ ਨੂੰ ਵੇਚਣ ਵਿਚ ਬਹੁਤੀ ਦਿਲਚਸਪੀ ਨਹੀਂ ਲੈਂਦੇ ਹਨ। ਡੀਲਰ ਕਹਿੰਦੇ ਹਨ ਕਿ ਯਾਤਰੀ ਕਾਰਾਂ ਦੀ ਕੁੱਲ ਵਿਕਰੀ ਵਿਚ ਇਲੈਕਟ੍ਰਿਕ ਦੀ ਹਿੱਸੇਦਾਰੀ ਸਿਰਫ਼ ਦੋ ਫ਼ੀਸਦੀ ਹੈ ਤੇ ਇਸ ਦਾ ਬਾਜ਼ਾਰ ਸਿਰਫ਼ ਪੰਜ ਸਾਲ ਪੁਰਾਣਾ ਹੈ। ਸ਼ੁਰੂ ਦੇ ਦੋ ਸਾਲ ਤਾਂ ਮੁੱਖ ਤੌਰ ’ਤੇ ਟੈਕਸੀ ਵਜੋਂ ਜਾਂ ਸਰਕਾਰੀ ਦਫ਼ਤਰਾਂ ਵਿਚ ਹੀ ਇਲੈਕਟ੍ਰਿਕ ਕਾਰ ਚਲਾਈ ਜਾ ਰਹੀ ਹੈ। ਇਸ ਸਾਲ ਅਪ੍ਰੈਲ ’ਚ 3,35,123 ਯਾਤਰੀ ਵਾਹਨਾਂ ਦੀ ਵਿਕਰੀ ਹੋਈ ਹੈ ਤੇ ਇਸ ਵਿਚ ਇਲੈਕਟ੍ਰਿਕ ਕਾਰਾਂ ਦੀ ਹਿੱਸੇਦਾਰੀ ਸਿਰਫ਼ 7,415 ਯੂਨਿਟ ਦੀ ਸੀ। ਵਿੱਤੀ ਸਾਲ 2023-24 ਵਿਚ 82,000 ਇਲੈਕਟ੍ਰਿਕ ਕਾਰਾਂ ਦੀ ਵਿਕਰੀ ਹੋਈ। ਦੋ ਸਾਲ ਪਹਿਲਾਂ ਤਾਂ ਹਿੱਸੇਦਾਰੀ ਹੋਰ ਵੀ ਘੱਟ ਸੀ। ਸੀਮਤ ਉਪਲੱਬਧਤਾ ਅਤੇ ਘੱਟ ਜਾਣਕਾਰੀ ਨਾਲ ਲੋਕ ਪੁਰਾਣੀ ਇਲੈਕਟ੍ਰਿਕ ਕਾਰ ਨੂੰ ਲੈ ਕੇ ਉਤਸ਼ਾਹਤ ਨਹੀਂ ਦਿਖਾਈ ਦਿੰਦੇ ਹਨ। ਇਸ ਦੀ ਬੈਟਰੀ ਨੂੰ ਲੈ ਕੇ ਵੀ ਲੋਕਾਂ ਵਿਚ ਸ਼ੱਕ ਹੈ। ਸੁਸਾਇਟੀ ਆਫ ਮੈਨੂਫੈਕਚਰਸ ਆਫ ਇਲੈਕਟ੍ਰਿਕ ਵਹੀਕਲਜ਼ (ਐੱਸਐੱਮਈਵੀ) ਦੇ ਡਾਇਰੈਕਟਰ ਜਨਰਲ ਸੋਹਿੰਦਰ ਸਿੰਘ ਗਿੱਲ ਮੁਤਾਬਕ, ਇਲੈਕਟ੍ਰਿਕ ਕਾਰ ਦੀ ਕੀਮਤ ਵਿਚ 40 ਫ਼ੀਸਦੀ ਹਿੱਸੇਦਾਰੀ ਬੈਟਰੀ ਦੀ ਹੁੰਦੀ ਹੈ। ਜਿਵੇਂ-ਜਿਵੇਂ ਬੈਟਰੀ ਪੁਰਾਣੀ ਹੁੰਦੀ ਹੈ, ਉਸ ਦੀ ਸਮਰੱਥਾ ਘੱਟ ਹੁੰਦੀ ਜਾਂਦੀ ਹੈ ਤੇ ਇਸ ਦਾ ਅਸਰ ਮਾਈਲੇਜ ’ਤੇ ਵੀ ਦਿਖਾਈ ਦਿੰਦਾ ਹੈ। ਇਸ ਲਈ ਵੀ ਲੋਕ ਪੁਰਾਣੀ ਇਲੈਕਟ੍ਰਿਕ ਕਾਰ ਖ਼ਰੀਦਣ ਤੋਂ ਝਿਜਕਦੇ ਹਨ। ਹਾਲਾਂਕਿ ਇਲੈਕਟ੍ਰਿਕ ਕਾਰ ਵਿਚ ਬੈਟਰੀ ਦੀ ਗਾਰੰਟੀ ਅੱਠ ਸਾਲ ਦੀ ਹੁੰਦੀ ਹੈ। ਪਰ ਜੇ ਕੋਈ ਚਾਰ ਸਾਲ ਪੁਰਾਣੀ ਇਲੈਕਟ੍ਰਿਕ ਕਾਰ ਖ਼ਰੀਦਦਾ ਹੈ ਤਾਂ ਚਾਰ ਸਾਲ ਬਾਅਦ ਉਸ ਨੂੰ ਨਵੀਂ ਬੈਟਰੀ ਲਈ ਨਵੀਂ ਕਾਰ ਦੀ 40 ਫ਼ੀਸਦੀ ਕੀਮਤ ਅਦਾ ਕਰਨੀ ਪਵੇਗੀ। ਪੰਜ ਸਾਲ ਤੋਂ ਵੱਧ ਪੁਰਾਣੀ ਇਲੈਕਟ੍ਰਿਕ ਕਾਰ ਤਾਂ ਗਾਹਕ ਬਿਲਕੁਲ ਨਹੀਂ ਖ਼ਰੀਦਣਾ ਚਾਹੇਗਾ। ਇਨ੍ਹਾਂ ਸਭ ਕਾਰਨਾਂ ਨਾਲ ਹੀ ਸੈਕਿੰਡ ਹੈਂਡ ਕਾਰ ਵੇਚਣ ਵਾਲੀਆਂ ਕੰਪਨੀਆਂ ਇਲੈਕਟ੍ਰਿਕ ਕਾਰ ਦੀ ਕੋਈ ਗਰੰਟੀ ਨਹੀਂ ਦਿੰਦੀਆਂ, ਜਦਕਿ ਪੁਰਾਣੀ ਪੈਟਰੋਲ-ਡੀਜ਼ਲ ਕਾਰ ’ਤੇ ਇਹ ਕੰਪਨੀਆਂ ਗਾਰੰਟੀ-ਵਾਰੰਟੀ ਦਿੰਦਿਆਂ ਹਨ। ਇਲੈਕਟ੍ਰਿਕ ਕਾਰ ਦੇ ਮਾਲਕਾਂ ਨੇ ਦੱਸਿਆ ਕਿ ਘਰ ’ਤੇ ਚਾਰਜ ਕਰਨ ’ਤੇ ਉਨ੍ਹਾਂ ਨੂੰ ਘਰੇਲੂ ਬਿਜਲੀ ਦਰ ਦੇ ਹਿਸਾਬ ਨਾਲ ਫੀਸ ਦੇਣੀ ਪੈਂਦੀ ਹੈ ਪਰ ਹਾਈਵੇ ਜਾਂ ਹੋਰ ਜਨਤਕ ਥਾਵਾਂ ’ਤੇ ਚਾਰਜ ਕਰਨ ’ਤੇ ਉਨ੍ਹਾਂ ਨੂੰ 21 ਰੁਪਏ ਪ੍ਰਤੀ ਯੂਨਿਟ ਤੇ ਜੀਐੱਸਟੀ ਦੇ ਨਾਲ ਫੀਸ ਚੁਕਾਉਣੀ ਪੈਂਦੀ ਹੈ। ਸਾਰੀਆਂ ਥਾਵਾਂ ’ਤੇ ਚਾਰਜਿੰਗ ਸਟੇਸ਼ਨ ਉਪਲੱਬਧ ਨਾ ਹੋਣ ਨਾਲ ਵੀ ਇਲੈਕਟ੍ਰਿਕ ਕਾਰਾਂ ਲੋਕਾਂ ਦੇ ਦਿਮਾਗ ਵਿਚ ਨਹੀਂ ਉਤਰ ਪਾ ਰਹੀਆਂ ਹਨ। ਬੈਟਰੀ ਤੇ ਚਾਰਜਿੰਗ ਸਹੂਲਤ ਸਬੰਧੀ ਨਹੀਂ ਯਕੀਨ ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (ਫਾਡਾ) ਦੇ ਅਕੈਡਮੀ ਅਤੇ ਰਿਸਰਚ ਵਿੰਗ ਦੇ ਚੇਅਰਮੈਨ ਵੀ. ਗੁਲਾਟੀ ਦਾ ਕਹਿਣਾ ਹੈ ਕਿ ਇਲੈਕਟ੍ਰਿਕ ਕਾਰ ਦੀ ਦੁਬਾਰਾ ਵਿਕਰੀ ਚੰਗੀ ਹੋਣ ਵਿਚ ਅਜੇ ਪੰਜ ਸਾਲ ਲੱਗਣਗੇ ਤੇ ਪੂਰੀ ਦੁਨੀਆ ਵਿਚ ਇਹੀ ਸਥਿਤੀ ਹੈ। ਉਨ੍ਹਾਂ ਨੇ ਦੱਸਿਆ ਕਿ ਈਵੀ ਵਿਚ ਗਾਹਕਾਂ ਕੋਲ ਬਦਲ ਨਹੀਂ ਹਨ। ਡੀਜ਼ਲ-ਪੈਟਰੋਲ ਕਾਰਾਂ ਵਿਚ ਗਾਹਕਾਂ ਕੋਲ ਅੱਠ-ਦੱਸ ਬਦਲ ਹੁੰਦੇ ਹਨ ਜਦਕਿ ਇਲੈਕਟ੍ਰਿਕ ਕਾਰ ਵਿਚ ਸਿਰਫ਼ ਇਕ। ਬੈਟਰੀ ਤੇ ਚਾਰਜਿੰਗ ਸਹੂਲਤ ਨੂੰ ਲੈ ਕੇ ਗਾਹਕਾਂ ਵਿਚ ਅਜੇ ਭਰੋਸਾ ਨਹੀਂ ਜਾਗਿਆ ਹੈ। ਇਲੈਕਟ੍ਰਿਕ ਥ੍ਰੀ ਵ੍ਹੀਲਰਜ਼ ਵਿਚ ਇਕ ਇਕੋਸਿਸਟਮ ਵਿਕਸਤ ਹੋ ਗਿਆ ਹੈ। ਇਸ ਲਈ ਪੁਰਾਣੇ ਇਲੈਕਟ੍ਰਿਕ ਥ੍ਰੀ-ਵ੍ਹੀਲਰਜ਼ ਦੀ ਵਿਕਰੀ ਹੋਣ ਲੱਗੀ ਹੈ। ਟਾਟਾ ਪੈਸੰਜਰ ਇਲੈਕਟ੍ਰਿਕ ਮੋਬਿਲਿਟੀ ਦੇ ਚੀਫ ਪ੍ਰਾਡਕਟ ਅਫ਼ਸਰ ਆਨੰਦ ਕੁਲਕਰਨੀ ਕਹਿੰਦੇ ਹਨ ਕਿ ਚਾਰ ਸਾਲ ਪਹਿਲਾਂ ਹੀ ਇਲੈਕਟ੍ਰਿਕ ਕਾਰਾਂ ਦੀ ਸ਼ੁਰੂਆਤ ਹੋਈ ਹੈ। ਇਸ ਲਈ ਅਜੇ ਪੁਰਾਣੀਆਂ ਕਾਰਾਂ ਦਾ ਬਾਜ਼ਾਰ ਨਹੀਂ ਬਣ ਸਕਿਆ ਹੈ।

Related Post