ਐੱਸ. ਆਈ. ਆਰ. ਨੂੰ ਲੈ ਕੇ ਮਾਨਸਿਕ ਤਣਾਅ ਨੇ ਲਈ 110 ਵਿਅਕਤੀਆਂ ਦੀ ਜਾਨ : ਮਮਤਾ
- by Jasbeer Singh
- January 24, 2026
ਐੱਸ. ਆਈ. ਆਰ. ਨੂੰ ਲੈ ਕੇ ਮਾਨਸਿਕ ਤਣਾਅ ਨੇ ਲਈ 110 ਵਿਅਕਤੀਆਂ ਦੀ ਜਾਨ : ਮਮਤਾ ਕੋਲਕਾਤਾ, 24 ਜਨਵਰੀ 2026 : ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਾਅਵਾ ਕੀਤਾ ਹੈ ਕਿ ਸੂਬੇ `ਚ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ (ਐੱਸ. ਆਈ. ਆਰ.) ਨੂੰ ਲੈ ਕੇ ਮਾਨਸਿਕ ਤਣਾਅ ਤੇ ਘਬਰਾਹਟ ਕਾਰਨ ਹੁਣ ਤੱਕ ਘੱਟੋ-ਘੱਟ 110 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਲੋਕ ਐਸ. ਆਈ. ਆਰ. ਲਈ ਉਡੀਕ ਕਰਨ ਲਈ ਹਨ ਮਜ਼ਬੂਰ ਮਮਤਾ ਨੇ ਕਿਹਾ ਕਿ ਬਜ਼ੁਰਗਾਂ ਸਮੇਤ ਸੈਂਕੜੇ ਲੋਕ ਸੁਣਵਾਈ ਲਈ ਐੱਸ. ਆਈ. ਆਰ. ਕੈਂਪਾਂ `ਚ ਹਰ ਰੋਜ਼ 5 ਤੋਂ 6 ਘੰਟੇ ਲਾਈਨਾਂ `ਚ ਖੜ੍ਹੇ ਹੋਣ ਤੇ ਵਾਰੀ ਦੀ ਉਡੀਕ ਕਰਨ ਲਈ ਮਜਬੂਰ ਹਨ। `ਦਲੀਲ ਭਰਪੁਰ ਤਰੂਟੀਆਂ` ਦੇ ਨਾਂ `ਤੇ ਚੋਣ ਕਮਿਸ਼ਨ ਬੰਗਾਲੀਆਂ ਦੇ ਉਪਨਾਮਾਂ `ਤੇ ਸਵਾਲ ਉਠਾ ਰਿਹਾ ਹੈ ਜੋ ਸਾਲਾਂ ਤੋਂ ਜਾਣੇ ਤੇ ਸਵੀਕਾਰੇ ਜਾਂਦੇ ਹਨ । ਉਨ੍ਹਾਂ ਕਿਹਾ ਕਿ ਮੈਨੂੰ ਮਮਤਾ ਬੈਨਰਜੀ ਤੇ ਮਮਤਾ ਬੰਦੋਪਾਧਿਆਏ ਦੋਵਾਂ ਨਾਵਾਂ ਨਾਲ ਜਾਣਿਆ ਜਾਂਦਾ ਹੈ। ਇਸੇ ਤਰ੍ਹਾਂ ਚੈਟਰਜੀ ਤੇ ਚਟੋਪਾਧਿਆਏ ਇਕੋ ਉਪਨਾਮ ਹਨ। ਬ੍ਰਿਟਿਸ਼ ਰਾਜ ਦੌਰਾਨ ਠਾਕੁਰ ਨੂੰ ਟੈਗੋਰ ਵੀ ਕਿਹਾ ਜਾਂਦਾ ਸੀ। ਜੇ ਅੱਜ ਰਬਿੰਦਰਨਾਥ ਟੈਗੋਰ ਜ਼ਿੰਦਾ ਹੁੰਦੇ ਤਾਂ ਸ਼ਾਇਦ ਉਨ੍ਹਾਂ ਨੂੰ ਵੀ ਇਸ ਸਥਿਤੀ ਦਾ ਸਾਹਮਣਾ ਕਰਨਾ ਪੈਂਦਾ।
