

ਹਰਿਆਣਾ ਰੋਡਵੇਜ਼ ਦੀ ਬਸ ਪਾਲਣ ਨਾਲ ਇਕ ਦੀ ਮੌਤ ਚਾਰ ਵਿਦਿਆਰਥੀ ਜ਼ਖ਼ਮੀ ਹਿਸਾਰ, 26 ਮਈ 2025 : ਹਰਿਆਣਾ ਦੇ ਜਿ਼ਲਾ ਹਿਸਾਰ ਵਿਖੇ ਯਾਤਰੀਆਂ ਨਾਲ ਭਰੀ ਹਰਿਆਣਾ ਰੋਡਵੇਜ਼ ਦੀ ਬਸ ਪਲਟਣ ਨਾਲ ਜਿਥੇ ਇਕ ਵਿਦਿਆਰਥੀ ਦੀ ਮੌਤ ਹੋ ਗਈ ਹੈ, ਉਥੇ ਚਾਰ ਵਿਦਿਆਰਥੀ ਫੱਟੜ ਵੀ ਹੋ ਗਏ ਹਨ। ਬਸ ਵਿਚ ਵਿਦਿਆਰਥੀਆਂ ਦੇ ਹੀ ਮੌਤ ਦੇ ਘਾਟ ਅਤੇ ਫੱਟੜ ਹੋਣ ਦਾ ਮੁੱਖ ਕਾਰਨ ਬਸ ਵਿਚ ਸਕੂਲ ਅਤੇ ਕਾਲਜ ਦੇ ਵਿਦਿਆਰਥੀਆਂ ਦਾ ਸਫਰ ਕਰਨਾ ਹੈ। ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਬਸ ਹਾਦਸੇ ਵਿਚ ਜਿਸ ਵਿਦਿਆਰਥੀ ਦੀ ਮੌਤ ਹੋਈ ਕੌਣ ਸੀ : ਹਰਿਆਣਾ ਰੋਡਵੇਜ਼ਦੀ ਜੋ ਬਸ ਹਾਦਸਾਗ੍ਰਸਤ ਹੋਈ ਵਿਚ ਸਵਾਰ ਮ੍ਰਿਤਕ ਵਿਦਿਆਰਥੀ 20 ਸਾਲਾ ਮੋਹਿਤ ਸੀ ਜੋ ਹਰਿਆਣਾ ਦੇ ਪਿੰਡ ਰਾਜਲੀ ਦਾ ਵਸਨੀਕ ਸੀ । ਵਿਦਿਆਰਥੀ ਦੇ ਸਕੂਲ ਜਾਣ ਵੇਲੇ ਹਾਦਸੇ ਵਿਚ ਦੁਨੀਆਂ ਤੋਂ ਹੀ ਚਲੇ ਜਾਣ ਦੇ ਚਲਦਿਆਂ ਮੋਹਿਤ ਦੇ ਘਰ ਵਿਚ ਤਾਂ ਸੋਗ ਹੀ ਸੋਗ ਫੈਲ ਗਿਆ ਤੇ ਰਾਜਲੀ ਵਾਸੀਆਂ ਵਿਚ ਵੀ ਉਪਰੋਕਤ ਹਾਦਸਾ ਵਾਪਰਨ ਅਤੇ ਹਾਦਸੇ ਵਿਚ ਜਾਨ ਹੀ ਚਲੇ ਜਾਣ ਕਾਰਨ ਰੋਸ ਹੈ। ਕਿੰਨੇ ਯਾਤਰੀ ਸਵਾਰ ਸਨ ਬਸ ਵਿਚ ਹਰਿਆਣਾ ਰੋਡਵੇਜ਼ ਦੀ ਬਸ ਵਿਚ 70 ਯਾਤਰੀ ਸਵਾਰ ਸਨ, ਜਿਸ ਵਿਚੋ਼ ਜਿ਼ਆਦਾਤਰ ਯਾਤਰੀ ਵਿਦਿਆਰਥੀ ਸਨ। ਉਕਤ ਹਾਦਸਾ ਸਵੇਰ ਦੇ ਸਾਢੇ 9 ਵਜੇ ਦੇ ਕਰੀਬ ਰਾਜਜਲੀ ਰੇਲਵੇ ਫਾਟਕ ਤੋਂ ਥੋੜ੍ਹੀ ਦੂਰੀ `ਤੇ ਵਾਪਰਿਆ । ਪ੍ਰਾਪਤ ਜਾਣਕਾਰੀ ਅਨੁਸਾਰ ਬਸ ਦੇ ਡਰਾਈਵਰ ਨੇ ਬੱਸ ਨੂੰ ਕੱਚੀ ਸੜਕ ਵਾਲੇ ਰੋਡ ਰਾਹੀਂ ਜਦੋਂ ਕੱਢ ਕੇ ਲਿਜਾਉਣ ਦੀ ਕੋਸਿ਼ਸ਼ ਕੀਤੀ ਤਾਂ ਬਸ ਦਾ ਬੈਲੇਂਸ ਵਿਗੜ ਗਿਆ ਤੇ ਬਸ ਖੇਤਾਂ ਵਿਚ ਜਾ ਪਲਟੀ। ਹਾਦਸੇ ਦੇ ਪ੍ਰਤੱਖਦਰਸ਼ੀਆਂ ਅਨੁਸਾਰ ਬੱਸ ਦੇ ਪਲਟਣ ਤੋਂ ਬਾਅਦ ਬਹੁਤ ਸਾਰੇ ਯਾਤਰੀ ਅੰਦਰ ਫਸ ਗਏ, ਜਿਨ੍ਹਾਂ ਨੂੰ ਨੇੜੇ ਪੈਂਦੇ ਪਿੰਡਾਂ ਦੇ ਲੋਕਾਂ ਨੇ ਆ ਕੇ ਬਾਹਰ ਕੱਢਿਆ, ਜਿਸ ਨਾਲ ਬਾਕੀ ਯਾਤਰੀਆਂ ਦੀ ਜਾਨ ਬਚ ਸਕੀ ਤੇ ਬਸ ਵਿਚੋਂ ਨਿਕਲਣ ਵਾਲਿਆਂ ਦੇ ਸਾਂਹ ਵਿਚ ਸਾਂਹ ਆਇਆ।