
ਰਾਜਸਥਾਨ ਇੰਟੈਲੀਜੈਂਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ
- by Jasbeer Singh
- October 11, 2025

ਰਾਜਸਥਾਨ ਇੰਟੈਲੀਜੈਂਸ ਨੇ ਪਾਕਿਸਤਾਨ ਲਈ ਜਾਸੂਸੀ ਕਰਨ ਵਾਲੇ ਨੂੰ ਕੀਤਾ ਗ੍ਰਿਫ਼ਤਾਰ ਰਾਜਸਥਾਨ, 11 ਅਕਤੂਬਰ 2025 : ਭਾਰਤ ਦੇ ਗੁਆਂਢੀ ਦੇਸ਼ ਪਾਕਿਸਤਾਨ ਦੀ ਬਦਨਾਮ ਖੂਫੀਆ ਏਜੰਸੀ ਆਈ. ਐਸ. ਆਈ. ਲਈ ਜਾਸੂਸੀ ਕਰਨ ਦੇ ਦੋਸ਼ ਹੇਠ ਰਾਜਸਥਾਨ ਇੰਟੈਲੀਜੈਂਸ ਨੇ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਕੌਣ ਹੈ ਜਿਸਨੂੰ ਕੀਤਾ ਗਿਆ ਹੈ ਗ੍ਰਿਫ਼ਤਾਰ ਆਈ. ਐਸ. ਆਈ. ਲਈ ਜਾਸੂਸੀ ਕਰਨ ਵਾਲੇ ਜਿਸ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਵਿਚ ਅਲਵਰ ਦਾ ਵਸਨੀਕ ਮੰਗਤ ਸਿੰਘ ਸ਼ਾਮਲ ਹੈ। ਉਕਤ ਵਿਅਕਤੀ ਨੂੰ ਸਰਕਾਰੀ ਭੇਦ ਐਕਟ-1923 ਦੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਵਿਚ ਕੀ ਆਇਆ ਸਾਹਮਣੇ ਰਾਜਸਥਾਨ ਇੰਟੈਲੀਜੈਂਸ ਵਲੋਂ ਕੀਤੀ ਗਈ ਜਾਂਚ ਤੋਂ ਪਤਾ ਲੱਗਾ ਹੈ ਕਿ ਮੰਗਤ ਸਿੰਘ ਪਿਛਲੇ ਦੋ ਸਾਲਾਂ ਤੋਂ ਪਾਕਿਸਤਾਨੀ ਖੁਫੀਆ ਏਜੰਸੀ ਇੰਟਰ ਸਰਵਿਸ ਇੰਟੈਲੀਜੈਂਸ (ਆਈ. ਐਸ. ਆਈ.) ਦੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ ਤੇ ਉਹ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਰੈਗੂਲਰ ਤੌਰ `ਤੇ ਇੱਕ ਪਾਕਿਸਤਾਨੀ ਮਹਿਲਾ ਹੈਂਡਲਰ ਨਾਲ ਸੰਪਰਕ ਕਰਦਾ ਸੀ, ਜੋ ਈਸ਼ਾ ਸ਼ਰਮਾ ਦੀ ਝੂਠੀ ਪਛਾਣ ਹੇਠ ਕੰਮ ਕਰ ਰਹੀ ਸੀ । ਇਹ ਰਿਪੋਰਟ ਕੀਤੀ ਗਈ ਸੀ ਕਿ ਮਹਿਲਾ ਏਜੰਟ ਨੇ ਮੰਗਤ ਸਿੰਘ ਨੂੰ ਪੈਸਿਆਂ ਦਾ ਲਾਲਚ ਦੇ ਕੇ ਹਨੀ ਟ੍ਰੈਪ ਵਿੱਚ ਫਸਾ ਲਿਆ ਸੀ । ਮੰਗਤ ਨੇ ਅਲਵਰ ਛਾਉਣੀ ਖੇਤਰ ਨਾਲ ਸਬੰਧਤ ਰਣਨੀਤਕ ਜਾਣਕਾਰੀ ਹੀ ਨਹੀਂ ਬਲਕਿ ਦੇਸ਼ ਦੇ ਹੋਰ ਰਣਨੀਤਕ ਸਥਾਨਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਵੀ ਦੇਸ਼ ਦੇ ਹੋਰ ਰਣਨੀਤਕ ਸਥਾਨਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਵੀ ਭੇਜੀ ਹੈ ਆਈ. ਐਸ. ਆਈ. ਖੁਫੀਆ ਅਧਿਕਾਰੀਆਂ ਅਨੁਸਾਰ ਮੰਗਤ ਸਿੰਘ ਨੇ ਨਾ ਸਿਰਫ਼ ਅਲਵਰ ਛਾਉਣੀ ਖੇਤਰ ਨਾਲ ਸਬੰਧਤ ਰਣਨੀਤਕ ਜਾਣਕਾਰੀ ਸਾਂਝੀ ਕੀਤੀ, ਸਗੋਂ ਦੇਸ਼ ਦੇ ਹੋਰ ਰਣਨੀਤਕ ਸਥਾਨਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਵੀ ਆਈ. ਐਸ. ਆਈ. ਏਜੰਟ ਨੂੰ ਭੇਜੀ ਹੈ। ਇਹ ਰੁਝਾਨ ਆਪ੍ਰੇਸ਼ਨ ਸਿੰਦੂਰ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੀ ਜਾਰੀ ਰਿਹਾ । ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮੰਗਤ ਸਿੰਘ ਨੂੰ ਜੈਪੁਰ ਦੇ ਕੇਂਦਰੀ ਪੁੱਛਗਿੱਛ ਕੇਂਦਰ ਲਿਆਂਦਾ ਗਿਆ ਅਤੇ ਵੱਖ-ਵੱਖ ਏਜੰਸੀਆਂ ਦੁਆਰਾ ਉਸ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ ਗਈ । ਉਸ ਦੇ ਮੋਬਾਈਲ ਫੋਨ ਅਤੇ ਡਿਜੀਟਲ ਡਿਵਾਈਸਾਂ ਦੀ ਤਕਨੀਕੀ ਜਾਂਚ ਦੌਰਾਨ, ਇਹ ਪੁਸ਼ਟੀ ਹੋਈ ਕਿ ਉਸ ਨੇ ਆਈ. ਐਸ. ਆਈ. ਏਜੰਟਾਂ ਨਾਲ ਬਹੁਤ ਸਾਰੀਆਂ ਸੰਵੇਦਨਸ਼ੀਲ ਜਾਣਕਾਰੀਆਂ ਸਾਂਝੀਆਂ ਕੀਤੀਆਂ ਸਨ । ਸੀ. ਆਈ. ਡੀ. ਇੰਟੈਲੀਜੈਂਸ ਜੈਪੁਰ ਦੇ ਸਪੈਸ਼ਲ ਪੁਲਸ ਸਟੇਸ਼ਨ ਵਿੱਚ ਕੀਤਾ ਗਿਆ ਸੀ ਕੇਸ ਦਰਜ ਉਕਤ ਜਾਣਕਾਰੀ ਦੇ ਆਧਾਰ ਤੇ 10 ਅਕਤੂਬਰ ਨੂੰ ਸੀ. ਆਈ. ਡੀ. ਇੰਟੈਲੀਜੈਂਸ ਜੈਪੁਰ ਦੇ ਸਪੈਸ਼ਲ ਪੁਲਸ ਸਟੇਸ਼ਨ ਵਿੱਚ ਇੱਕ ਕੇਸ ਦਰਜ ਕੀਤਾ ਗਿਆ ਸੀ ਅਤੇ ਮੰਗਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ । ਖੁਫੀਆ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਅਤੇ ਮਾਮਲੇ ਵਿੱਚ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।