ਕਾਂਗਰਸ ਛੱਡ ਭਾਜਪਾ ਜੁਆਇਨ ਕਰਨ ਦੀਆਂ ਕਿਆਸਰਾਈਆਂ ਨੂੰ ਕੁਮਾਰੀ ਸ਼ੈਲਜਾ ਵਲੋਂ ਆਪਣਾ ਜਨਮ ਦਿਨ ਮਲਿਕਾਰਜੁਨ ਖੜਗੇ ਨਾਲ ਮਨਾ
- by Jasbeer Singh
- September 25, 2024
ਕਾਂਗਰਸ ਛੱਡ ਭਾਜਪਾ ਜੁਆਇਨ ਕਰਨ ਦੀਆਂ ਕਿਆਸਰਾਈਆਂ ਨੂੰ ਕੁਮਾਰੀ ਸ਼ੈਲਜਾ ਵਲੋਂ ਆਪਣਾ ਜਨਮ ਦਿਨ ਮਲਿਕਾਰਜੁਨ ਖੜਗੇ ਨਾਲ ਮਨਾ ਕੇ ਦਿੱਤਾ ਵਿਰਾਮ ਚੰਡੀਗੜ੍ਹ : ਹਰਿਆਣਾ ਵਿਚ ਸੀਨੀਅਰ ਕਾਂਗਰਸੀ ਲੀਡਰ ਕੁਮਾਰੀ ਸ਼ੈਲਜਾ ਨੇ ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਆਪਣਾ ਜਨਮ ਦਿਨ ਮਨਾ ਕੇ ਉਨ੍ਹਾਂ ਕਿਆਸਰਾਈਆਂ ਨੂੰ ਵਿਰਾਮ ਦਿੱਤਾ ਹੈ ਜਿਨ੍ਹਾਂ ਵਿਚ ਵਾਰ ਵਾਰ ਇਹੋ ਆਖਿਆ ਜਾ ਰਿਹਾ ਸੀ ਕਿ ਕੁਮਾਰੀ ਸ਼ੈਲਜਾ ਨਾਲ ਕਾਂਗਰਸ ਵਿਚ ਕੁਝ ਠੀਕ ਨਹੀਂ ਚੱਲ ਰਿਹਾ ਤੇ ਉਹ ਕਾਂਗਰਸ ਛੱਡ ਭਾਜਪਾ ਵਿਚ ਜਾ ਰਹੀ ਹਨ। ਕਾਂਗਰਸ ਪ੍ਰਧਾਨ ਮਲਿਕਅਰਜੁਨ ਖੜਗੇ ਨਾਲ ਆਪਣਾ ਜਨਮ ਦਿਨ ਮਨਾਉਣ ਤੇ ਖੜਗੇ ਵਲੋਂ ਮਿਲੀਆਂ ਸ਼ੁਭਕਾਮਨਾਵਾਂ ਅਤੇ ਪਿਆਰ ਦਾ ਸ਼ੈਲਜਾ ਨੇ ਧੰਨਵਾਦਵੀ ਕੀਤਾ। ਦੱਸਣਯੋਗ ਹੈ ਕਿ ਖੜਗੇ ਨਾਲ ਜਨਮ ਦਿਨ ਮਨਾ ਇਕ ਤਰ੍ਹਾਂ ਨਾਲ ਕੁਮਾਰੀ ਸੈਲਜਾ ਨੇ ਭਾਜਪਾ ਨੂੰ ਜਵਾਬ ਦਿੱਤਾ ਹੈ ਉਹ ਕਾਂਗਰਸ ਵਿਚ ਹੀ ਹਨ ਤੇ ਕਾਂਗਰਸ ਛੱਡਣ ਅਤੇ ਭਾਜਪਾ ਵਿਚ ਸ਼ਾਮਲ ਹੋਣ ਦੀਆਂ ਕਿਆਸਰਾਈਆਂ ਦੇ ਨਾਮ ਤੇ ਫੈਲਾਈਆਂ ਜਾ ਰਹੀਆਂ ਅਫਵਾਹਾਂ ਗਲਤ ਹਨ।
