

ਸਕੂਲੀ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਵਾਲਾ ਅਧਿਆਪਕ ਗ੍ਰਿਫ਼ਤਾਰ ਹਿਮਾਚਲ ਪ੍ਰਦੇਸ਼ : ਸਕੂਲ ਦੀ 24 ਸਾਲਾ ਵਿਦਿਆਰਥਣ ਨਾਲ ਉਸਦੇ ਸਕੂਲ ਦੇ ਹੀ ਅਧਿਆਪਕ ਵਲੋਂ ਉਸਦਾ ਜਿਨਸੀ ਸ਼ੋਸ਼ਣ ਕਰਨ ਦੇ ਮਾਮਲੇ ਵਿਚ ਅਧਿਆਪਕ ਨੂੰ ਪੁਲਸ ਵਲੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਕੀ ਹੈ ਸਮੁੱਚਾ ਮਾਮਲਾ : ਭਾਰਤ ਦੇ ਸੂਬੇ ਹਿਮਾਚਲ ਪ੍ਰਦੇਸ਼ ਦੇ ਜਿ਼ਲਾ ਸਿਰਮੌਰ ਦੇ ਸਰਕਾਰੀ ਸਕੂਲ ਦੇ ਅਧਿਆਪਕ ਵਲੋਂ ਜਦੋਂ ਸਕੂਲ ਦੀ ਹੀ ਵਿਦਿਆਰਥਣ ਨੂੰ ਗਲਤ ਤਰੀਕੇ ਨਾਲ ਛੂਹਿਆ ਗਿਆ ਤਾਂ ਸਕੂਲ ਦੇ ਹੀ ਵਿਦਿਆਰਥਣ ਦੇ ਸਹਿਪਾਠੀਆਂ ਵਲੋਂ ਇਸ ਸਬੰਧੀ ਇਕ ਸਿ਼ਕਾਇਤ ਸਕੂਲ ਪਿ੍ਰੰਸੀਪਲ ਨੂੰ ਦਿੱਤੀ ਗਈ, ਜਿਸ ਤੇ ਸਕੂਲ ਪਿ੍ਰੰਸੀਪਲ ਵਲੋਂ ਪੁਲਸ ਨੂੰ ਦੱਸਿਆ ਗਿਆ ਤਾਂ ਜੋ ਲੋੜੀਂਦੀ ਕਾਰਵਾਈ ਕੀਤੀ ਜਾ ਸਕੇ। ਸਕੂਲ ਪਿ੍ਰੰਸੀਪਲ ਨੂੰ ਸਕੂਲੀ ਵਿਦਿਆਰਥੀਆਂ ਵਲੋਂ ਅਤੇ ਪਿ੍ਰੰਸੀਪਲ ਵਲੋਂ ਪੁਲਸ ਨੂੰ ਦਿੱਤੀ ਗਈ ਸਿ਼ਕਾਇਤ ਦੇ ਆਧਾਰ ਤੇ ਸਕੂਲੀ ਵਿਦਿਆਰਣ ਨਾਲ ਜਿਨਸੀ ਸੋੋਸ਼ਣ ਕਰਨ ਵਾਲੇ ਅਧਿਆਪਕ ਨੂੰ ਗ੍ਰਿਫ਼ਤਾਰ ਕੀਤਾ ਗਿਆ। ਕਿੰਨੀ ਵੀ ਜਮਾਤ ਦੇ ਵਿਦਿਆਰਥੀਆਂ ਵਲੋਂ ਦਿੱਤੀ ਗਈ ਪਿ੍ਰੰਸੀਪਲ ਨੂੰ ਸਿ਼ਕਾਇਤ : ਸਿਰਮੌਰ ਜਿ਼ਲੇ ਦੇ ਸਰਕਾਰੀ ਸਕੂਲ ਦੀ ਜਿਸ ਵਿਦਿਆਰਥਣ ਨਾਲ ਅਧਿਆਪਕ ਵਲੋਂ ਜਿਨਸੀ ਸ਼ੋਸ਼ਣ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ ਉਸ ਸਬੰਧੀ ਸਕੂਲ ਪਿ੍ਰੰਸੀਪਲ ਨੂੰ ਸਿ਼ਕਾਇਤ 8ਵੀਂ ਤੇ 10ਵੀਂ ਜਮਾਤ ਦੀ ਵਿਦਿਆਰਥੀਆਂ ਵਲੋਂ ਦਿੱਤੀ ਗਈ ਹੈ ਅਤੇ ਇਸ ਤੋਂ ਬਾਅਦ ਸਕੂਲ ਦੀ ਜਿਨਸੀ ਸੋਸ਼ਣ ਰੋਕੂ ਕਮੇਟੀ ਨੂੰ ਇਹ ਮਾਮਲਾ ਭੇਜਿਆ ਗਿਆ। ਜਿਸ ਤੋਂ ਬਾਅਦ ਅਧਿਆਪਕ ਦੀ ਗ੍ਰਿਫ਼ਤਾਰੀ ਸੰਭਵ ਹੋ ਸਕੀ।