

ਕਾਰਾਂ ਦੀ ਟੱਕਰ ਵਿਚ ਦੋ ਦੀ ਮੌਤ ਪੰਜ ਗੰਭੀਰ ਫੱਟੜ ਇੰਗਲੈਂਡ, 4 ਸਤੰਬਰ 2025 : ਭਾਰਤ ਦੇਸ਼ ਦੇ ਸੂਬੇ ਤੇਲੰਗਾਨਾ ਦੇ ਰਹਿਣ ਵਾਲੇ ਦੋ ਵਿਦਿਆਰਥੀ ਜਿਨ੍ਹਾਂ ਦੀ ਲੰਘੇ ਦਿਨਾਂ ਦੋ ਕਾਰਾਂ ਦੀ ਆਪਸੀ ਟੱਕਰ ਦੌਰਾਨ ਮੌਤ ਹੋ ਗਈ ਹੈ ਦੇ ਨਾਲ ਇਹ ਘਟਨਾਕ੍ਰਮ ਦੱਖਣ-ਪੂਰਬੀ ਇੰਗਲੈਂਡ ਦੇ ਐਸੈਕਸ ਵਿਚ ਇਕ ਗੋਲ ਚੱਕਰ ਤੇ ਵਾਪਰਿਆ।ਉਕਤ ਜਾਣਕਾਰੀ ਉਥੋਂ ਦੀ ਪੁਲਸ ਟੀਮ ਵਲੋਂ ਦਿੱਤੀ ਗਈ। ਦੋ ਜਣੇ ਕੌਣ ਹਨ ਜਿਨ੍ਹਾਂ ਦੀ ਹੋਈ ਹੈ ਮੌਤ ਇੰਗਲੈਂਡ ਵਿਖੇ ਜਿਨ੍ਹਾਂ ਦੋ ਭਾਰਤੀ ਵਿਦਿਆਰਥੀਆਂ ਦੀ ਮੌਤ ਹੋਈ ਹੈ ਵਿਚ ਚੈਤਨਿਆ ਤਾਰੇ (23) ਸ਼ਾਮਲ ਹੈ ਜੋ ਮੌਕੇ ’ਤੇ ਹੀ ਮੌਤ ਦੇ ਘਾਟ ਉਤਰ ਗਿਆ ਜਦੋਂ ਕਿ 21 ਸਾਲਾ ਰਿਸ਼ੀ ਤੇਜਾ ਰਾਪੋਲੂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦੱਸਣਯੋਗ ਹੈ ਕਿ ਇਸੇ ਹਾਦਸੇ ਵਿਚ ਜ਼ਖ਼ਮੀ ਪੰਜ ਹੋਰ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।