post

Jasbeer Singh

(Chief Editor)

National

ਵਿੱਤੀ ਸਾਲ 2023-24 ’ਚ ਮੁੱਲ ਦੇ ਸਬੰਧ ’ਚ ਸਵਦੇਸ਼ੀ ਰੱਖਿਆ ਉਤਪਾਦਨ ’ਚ ਹੁਣ ਤੱਕ ਸਭ ਤੋਂ ਵੱਧ ਵਾਧਾ ਹਾਸਲ ਕੀਤਾ ਹੈ :

post-img

ਵਿੱਤੀ ਸਾਲ 2023-24 ’ਚ ਮੁੱਲ ਦੇ ਸਬੰਧ ’ਚ ਸਵਦੇਸ਼ੀ ਰੱਖਿਆ ਉਤਪਾਦਨ ’ਚ ਹੁਣ ਤੱਕ ਸਭ ਤੋਂ ਵੱਧ ਵਾਧਾ ਹਾਸਲ ਕੀਤਾ ਹੈ : ਰਾਜਨਾਥ ਸਿੰਘ ਨਵੀਂ ਦਿੱਲੀ, 6 ਜੁਲਾਈ : ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਿਹਾ ਕਿ ਭਾਰਤ ਦਾ ਸਾਲਾਨਾ ਰੱਖਿਆ ਉਤਪਾਦਨ 2023-24 ਵਿੱਚ ਲਗਪਗ 1.27 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ ਅਤੇ ਇਹ ‘ਮੇਕ ਇਨ ਇੰਡੀਆ’ ਪ੍ਰੋਗਰਾਮ ’ਚ ਇੱਕ ਹੋਰ ਵੱਡਾ ਮਾਅਰਕਾ ਹੈ। ਵਿੱਤੀ ਸਾਲ 2022-23 ’ਚ ਰੱਖਿਆ ਉਤਪਾਦਨ ਮੁੱਲ 1,08,684 ਕਰੋੜ ਰੁਪਏ ਸੀ। ਰਾਜਨਾਥ ਨੇ ‘ਐਕਸ’ ਉੱਤੇ ਪੋੋਸਟ ’ਚ ਕਿਹਾ, ‘‘ਭਾਰਤ ਨੂੰ ਮੋਹਰੀ ਆਲਮੀ ਰੱਖਿਆ ਉਤਪਾਦਨ ਕੇਂਦਰ ਵਜੋਂ ਵਿਕਸਿਤ ਕਰਨ ਲਈ ਅਸੀਂ ਵਚਨਬੱਧ ਹਾਂ। ਇਹ ਸਾਡੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰੇਗਾ ਤੇ ਸਾਨੂੰ ਆਤਮਨਿਰਭਰ ਬਣਾਏਗਾ।’’ ਮੰਤਰਾਲੇ ਨੇ ਇੱਕ ਬਿਆਨ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਨੀਤੀਆਂ ਅਤੇ ਤਰਜੀਹਾਂ ਨੂੰ ਲਾਗੂ ਕਰਕੇ ‘ਆਤਮਨਿਰਭਰ’ ਬਣਨ ’ਤੇ ਧਿਆਨ ਕੇਂਦਰਤ ਕਰਦਿਆਂ ਵਿੱਤੀ ਸਾਲ 2023-24 ’ਚ ਮੁੱਲ ਦੇ ਸਬੰਧ ’ਚ ਸਵਦੇਸ਼ੀ ਰੱਖਿਆ ਉਤਪਾਦਨ ’ਚ ਹੁਣ ਤੱਕ ਸਭ ਤੋਂ ਵੱਧ ਵਾਧਾ ਹਾਸਲ ਕੀਤਾ ਹੈ। ਇਸ ਵਿੱਚ ਕਿਹਾ ਗਿਆ ਕਿ ਸਾਲ 2023-24 ਵਿੱਚ ਰੱਖਿਆ ਉਤਪਾਦਨ ਕਰੀਬ 1.27 ਲੱਖ ਕਰੋੜ ਰੁਪਏ ਦੇ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਹੈ। ਬਿਆਨ ਮੁਤਾਬਕ, ‘‘ਸਾਰੇ ਰੱਖਿਆ ਜਨਤਕ ਖੇਤਰ ਉੱਦਮੀਆਂ, ਰੱਖਿਆ ਉਤਪਾਦ ਬਣਾਉਣ ਵਾਲੇ ਜਨਤਕ ਖੇਤਰ ਦੇ ਹੋਰ ਉੱਦਮੀਆਂ ਤੇ ਨਿੱਜੀ ਕੰਪਨੀਆਂ ਤੋਂ ਪ੍ਰਾਪਤ ਅੰਕੜਿਆਂ ਮੁਤਾਬਕ ਦੇਸ਼ ’ਚ ਰੱਖਿਆ ਉਤਪਾਦਨ ਦਾ ਮੁੱਲ 1,26,887 ਕਰੋੜ ਰੁਪਏ ਦੇ ਰਿਕਾਰਡ ਪੱਧਰ ਤੱਕ ਪਹੁੰਚ ਗਿਆ ਹੈ। ਇਹ ਲੰਘੇ ਵਿੱਤੀ ਸਾਲ ਦੇ ਰੱਖਿਆ ਉਤਪਾਦਨ ਦੇ ਮੁਕਾਬਲੇ 16.7 ਫੀਸਦ ਵੱਧ ਹੈ।’’ ਇਸ ਤੋਂ ਇਲਾਵਾ ਵਧਦੇ ਰੱਖਿਆ ਉਤਪਾਦਾਂ ਦੀ ਬਰਾਮਦ ’ਚ ਵਾਧੇ ਨੇ ਵੀ ਸਵਦੇਸ਼ੀ ਰੱਖਿਆ ਉਤਪਾਦਨ ਦੇ ਸਮੁੱਚੇ ਵਾਧੇ ਨੂੰ ਕਾਫੀ ਹੁਲਾਰਾ ਦਿੱਤਾ ਹੈ। ਬਿਆਨ ’ਚ ਕਿਹਾ ਗਿਆ, ‘‘ਵਿੱਤੀ ਸਾਲ 2023-24 ’ਚ ਰੱਖਿਆ ਬਰਾਮਦ 32.5 ਫ਼ੀਸਦ ਵਧ ਕੇ 21,083 ਕਰੋੜ ਰੁਪਏ ਦੇ ਰਿਕਾਰਡ ਉੱਪਰਲੇ ਪੱਧਰ ਤੱਕ ਪਹੁੰਚ ਗਿਆ ਜੋ ਪਿਛਲੇ ਵਿੱਤੀ ਸਾਲ ’ਚ 15,920 ਕਰੋੜ ਰੁਪਏ ਸੀ।’

Related Post